Home / ਨਵੇਂ ਜੁਗਾੜ / ਮੋਦੀ ਸਰਕਾਰ ਦਾ ਕਿਸਾਨਾਂ ਨੂੰ ਇੱਕ ਹੋਰ ਵੱਡਾ ਝਟਕਾ, ਹੁਣ ਟਰੈਕਟਰ ਤੇ ਲੱਗੇਗਾ ਇੰਨੇਂ ਪ੍ਰਤੀਸ਼ਤ ਟੈਕਸ

ਮੋਦੀ ਸਰਕਾਰ ਦਾ ਕਿਸਾਨਾਂ ਨੂੰ ਇੱਕ ਹੋਰ ਵੱਡਾ ਝਟਕਾ, ਹੁਣ ਟਰੈਕਟਰ ਤੇ ਲੱਗੇਗਾ ਇੰਨੇਂ ਪ੍ਰਤੀਸ਼ਤ ਟੈਕਸ

ਮੋਦੀ ਸਰਕਾਰ ਨੇ ਟਰੈਕਟਰ ਨੂੰ ਨਾੱਨ ਟਰਾਂਸਪੋਰਟ ਵਹੀਕਲ ਦੀ ਕੈਟਾਗਿਰੀ ਤੋਂ ਬਾਹਰ ਕਰਨ ਦਾ ਫੈਸਲਾ ਲਿਆ ਹੈ |ਮਿਨਿਸਟਰੀ ਆੱਫ਼ ਰੋਡ ਐਂਡ ਟਰਾਂਸਪੋਰਟ ਨੇ ਇਸ ਸੰਬੰਧ ਵਿਚ ਡਰਾਫਟ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ |ਐਕਸਪਰਟਸ ਦਾ ਕਹਿਣਾ ਹੈ ਕਿ ਇਸ ਨਾਲ ਜਿੱਥੇ ਟ੍ਰੈਕਟਰ ਦੀ ਕੀਮਤ ਵੱਧ ਜਾਵੇਗੀ, ਉੱਥੇ ਟਰੈਕਟਰ ਮਾਲਕਾਂ ਤੇ ਟੈਕਸ ਦਾ ਵੀ ਬੋਝ ਵੱਧ ਜਾਵੇਗਾ |ਮਿਨਿਸਟਰੀ ਆੱਫ਼ ਰੋਡ ਐਂਡ ਟ੍ਰਾਂਸਪੋਰਟ ਨੇ ਇੱਕ ਡਰਾਫਟ ਨੋਟੀਫਿਕੇਸ਼ਨ ਜਾਰੀ ਕੀਤਾ ਹੈ |ਇਸ ਵਿਚ ਕਿਹਾ ਗਿਆ ਹੈ ਕਿ ਸੈਂਟਰਲ ਮੋਟਰ ਵਹੀਕਲ ਰੂਲਸ 1989 ਵਿਚ ਸੰਸ਼ੋਧਨ ਕੀਤਾ ਜਾ ਰਿਹਾ ਹੈ ਅਤੇ ਨਵੇਂ ਰੁਲ ਸੈਂਟਰ ਮੋਟਰ ਵਹੀਕਲ ਰੂਲਸ 2017 ਦੇ ਨਾਮ ਨਾਲ ਜਾਣਿਆਂ ਜਾਵੇਗਾ |

ਰੂਲਸ 1989 ਦੇ ਮੁਤਾਬਿਕ ਐਗਰੀਕਲਚਰ ਟਰੈਕਟਰ ਨੂੰ ਇੱਕ ਨਾੱਨ ਟਰਾਂਸਪੋਰਟ ਵਹੀਕਲ ਮੰਨਿਆਂ ਜਾਂਦਾ ਹੈ, ਪਰ ਨਵੇਂ ਰੂਲਸ ਵਿਚ ਸੰਸ਼ੋਧਨ ਕਰਦੇ ਹੋਏ ਕਿਹਾ ਗਿਆ ਕਿ ਇਸ ਲਾਇਨ ਨੂੰ ਹਟਾ ਦਿੱਤਾ ਜਾਵੇਗਾ ਯਾਨਿ ਕਿ ਐਗਰੀਕਲਚਰ ਟਰੈਕਟਰ ਨੂੰ ਨਾੱਨ ਟਰਾਂਸਪੋਰਟ ਵਹੀਕਲ ਦੀ ਕੈਟਾਗਿਰੀ ਤੋਂ ਹਟਾ ਦਿੱਤਾ ਜਾਵੇਗਾ |ਮਿਨਿਸਟਰੀ ਨੇ ਇਸ ਅਮੇਂਡਮੈਂਟ ਨੂੰ ਲੈ ਕੇ ਲੋਕਾਂ ਤੋਂ ਸੁਝਾਅ ਮੰਗਿਆ ਹੈ, ਜੋ 27 ਅਕਤੂਬਰ ਤੋਂ ਪਹਿਲਾਂ ਮਿਨਿਸਟਰੀ ਨੂੰ ਭੇਜਣਾ ਹੋਵੇਗਾ |ਸਿੰਘ ਨੇ ਦੱਸਿਆ ਕਿ ਹੁਣ ਤੱਕ ਟਰੈਕਟਰ ਨੂੰ ਫਾਰਮਿੰਗ ਇਕਿਪਮੈਂਟ ਮੰਨਿਆਂ ਜਾਂਦਾ ਹ ਅਤੇ ਖਰੀਦਦੇ ਸਮੇਂ ਟਰੈਕਟਰ ਤੇ 12 ਫੀਸਦੀ GST ਲੱਗਦਾ ਹੈ, ਪਰ ਹੁਣ ਇਹਨਾਂ ਨੂੰ ਟੈਂਪੂ, ਟਰੱਕ ਦੀ ਕੈਟਾਗਿਰੀ ਵਿਚ ਪਾਇਆ ਜਾਂਦਾ ਹੈ ਤਾਂ ਉਸ ਉੱਪਰ 28 ਫੀਸਦੀ GST ਲੱਗੇਗਾ |ਇਸ ਨਾਲ ਟਰੈਕਟਰ 16 ਫੀਸਦੀ ਮਹਿੰਗੇ ਹੋ ਸਕਦੇ ਹਨ |

ਜਿਸ ਨਾਲ ਇੱਕ ਲੱਖ ਦੇ ਪਿੱਚੇ 16 ਹਜਾਰ ਰੁਪਏ ਦੇਣੇ ਪੈਣਗੇ, ਸਿੰਘ ਦੇ ਮੁਤਾਬਿਕ. ਹੁਣ ਤੱਕ ਟਰੈਕਟਰ ਤੇ ਰੋਡ ਟੈਕਸ ਵਿਚ ਵੀ ਛੋਟ ਹੈ, ਪਰ ਟਰਾਂਸਪੋਰਟ ਵਹੀਕਲ ਦੀ ਕੈਟਾਗਿਰੀ ਵਿਚ ਆਉਣ ਤੋਂ ਬਾਅਦ ਟਰੈਕਟਰ ਮਾਲਿਕਾਂ ਤੋਂ ਵੀ ਰੋਡ ਟੈਕਸ ਲਿਆ ਜਾਵੇਗਾ |ਇਸ ਨਾਲ ਉਹਨਾਂ ਉੱਪਰ ਟੈਕਸ ਦਾ ਬੋਝ ਵੱਧ ਜਾਵੇਗਾ |ਸਰਕਾਰੀ ਟੈਕਸ ਵਧਣ ਦੀ ਸਭ ਤੋਂ ਵੱਡੀ ਵਜ੍ਹਾ ਹੈ ਹਰ ਰਾਜ ਵਿਚ ਟਰੈਕਟਰ ਦਾ ਬਹੁਤ ਜਿਆਦਾ ਇਸਤੇਮਾਲ ਹੋ ਰਿਹਾ ਹੈ |ਪੂਰੇ ਵਿਸ਼ਵ ਭਰ ਵਿਚ ਟਰੈਕਟਰ ਟ੍ਰਾਲੀ ਦਾ ਵਾਧਾ ਲਗਾਤਾਰ ਹੁੰਦਾ ਜਾ ਰਿਹਾ ਹੈ ਜਿਸ ਕਰਕੇ ਸਰਕਾਰ ਨੂੰ ਇਹ ਕਦਮ ਚੁੱਕਣਾ ਪੈ ਰਿਹਾ ਹੈ |

Leave a Reply

Your email address will not be published. Required fields are marked *