Home / ਕਮਾਈ ਸਰੋਤ / ਫਿਲਮਾਂ ਵਿਚ ਕੰਮ ਕਰਨ ਤੋਂ ਪਹਿਲਾਂ ਇਹ ਬਾਲੀਵੁੱਡ ਸਟਾਰ ਕਰਦੇ ਸਨ ਇਹ ਕੰਮ ਕਿ ਤੁਸੀਂ ਸੋਚ ਵਿਓ ਨਹੀਂ ਸਕਦੇ

ਫਿਲਮਾਂ ਵਿਚ ਕੰਮ ਕਰਨ ਤੋਂ ਪਹਿਲਾਂ ਇਹ ਬਾਲੀਵੁੱਡ ਸਟਾਰ ਕਰਦੇ ਸਨ ਇਹ ਕੰਮ ਕਿ ਤੁਸੀਂ ਸੋਚ ਵਿਓ ਨਹੀਂ ਸਕਦੇ

ਅੱਜ ਪਰਦੇ ਤੇ ਸਟਾਰ ਭਲਾ ਹੀ ਤੁਹਾਨੂੰ ਆਪਣੇ ਜਲਵੇ ਬਿਖੇਰਦੇ ਦਿਖਣ, ਪਰ ਇੱਕ ਸਮਾਂ ਅਜਿਹਾ ਹੁੰਦਾ ਸੀ ਜਦ ਜਮਾਨਾ ਸਟਾਰਾਂ ਦਾ ਨਹੀਂ ਸੀ |ਲੋਕ ਸੜ੍ਹਕਾਂ ਤੋਂ ਉੱਠ ਕੇ ਸਟਾਰ ਬਣਨ ਆਉਂਦੇ ਸੀ |ਉਹਨਾਂ ਦੇ ਸੁਪਰਸਟਾਰ ਬਣਨ ਤੋਂ ਪਹਿਲਾਂ ਉਹਨਾਂ ਨੇ ਸੰਘਰਸ਼ ਕੀਤਾ ਹੈ ਅਤੇ ਹਰ ਸੰਘਰਸ਼ ਨਾਲ ਲੜ੍ਹ ਕੇ ਉਹਨਾਂ ਨੂੰ ਇਹ ਮੁਕਾਮ ਹਾਸਿਲ ਹੋਇਆ ਹੈ ਜਿਸ ਤੇ ਅੱਜ ਹਰ ਕੋਈ ਪਹੁੰਚਣ ਤੇ ਸੁਪਨੇ ਦੇਖਦਾ ਹੈ |ਅੱਜ ਤੁਸੀਂ ਜਿੰਨਾਂ ਨੂੰ ਐਕਟਰ ਦੇ ਤੌਰ ਤੇ ਦੇਖਦੇ ਹੋ ਉਹ ਸਟਾਰ ਬਣਨ ਤੋਂ ਪਹਿਲਾਂ ਕੁੱਝ ਹੋਰ ਕੰਮ ਕਰਿਆ ਕਰਦੇ ਸਨ |ਫਿਰ ਮਿਹਨਤ ਨੂੰ ਕਿਸਮਤ ਦਾ ਸਾਥ ਮਿਲੀ ਅਤੇ ਉਹ ਬਣ ਗਏ ਸੁਪਰਸਟਾਰ |ਅਮਿਤਾਭ ਬੱਚਨ – ਮਹਾਂਨਾਇਕ, ਬਿੱਗ ਬਾੱਸ ਅਤੇ ਬਾਲੀਵੁੱਡ ਦੇ ਸ਼ਾਹਜਹਾਂ ਦੀ ਅੱਜ ਸੰਪਤੀ ਦਾ ਤੁਸੀਂ ਅੰਦਾਜਾ ਵੀ ਨਹੀਂ ਲਗਾ ਸਕੇ ਪਰ ਐਕਟਿੰਗ ਤੋਂ ਪਹਿਲਾਂ ਉਹ ਕੋਲਕਾਤਾ ਦੀ ਇੱਕ ਸ਼ਿਪਿੰਗ ਕੰਪਨੀ ਵਿਚ ਇੱਕ ਮਜਦੂਰ ਤੇ ਤੌਰ ਤੇ ਕੰਮ ਕਰਦੇ ਸਨ |ਕਿਸੇ ਨੇ ਸੁਪਨੇ ਵਿਚ ਵੀ ਨਹੀਂ ਸੋਚਿਆ ਹੋਵੇਗਾ ਕਿ ਉਹ ਇੱਕ ਦਿਨ ਹਿੰਦੀ ਸਿਨੇਮਾ ਦੇ ਸਿਰ ਦਾ ਤਾਜ ਬਣ ਜਾਣਗੇ |

ਸ਼ਾਹਰੁਖ ਖਾਨ – ਸ਼ੋਹਰਤ ਦੀਆਂ ਬੁਲੰਦੀਆਂ ਤੇ ਬਿਰਾਜਮਾਨ ਵਾਕੇ ਹੀ ਵਾਲੀਵੁੱਡ ਦੇ ਕਿੰਗ ਹਨ |ਉਹਨਾਂ ਨੇ ਲੋਕਾਂ ਨੂੰ ਰੋਮਾਂਸ ਕਰਨਾ ਸਿਖਾਇਆ ਅਤੇ ਆਪਣੀ ਐਕਟਿੰਗ ਨਾਲ ਲੋਕਾਂ ਦਾ ਦਿਲ ਜਿੱਤਿਆ |ਅੱਜ ਕਰੋੜਾਂ ਰੁਪਏ ਦੇ ਮਾਲਿਕ ਕਿੰਗ ਖਾਨ ਕਦੇ ਫਿਲਮੀ ਥੇਟਰ ਤੋਂ ਬਾਅਦ ਸੇਲਸਮੈਨ ਦਾ ਕੰਮ ਕਰਦੇ ਸਨ |ਉਸ ਸਮੇਂ ਉਹਨਾਂ ਦੀ ਤਨਖਾਹ ਸਿਰਫ 50 ਰੁਪਏ ਹੁੰਦੀ ਸੀ |ਜਦ ਉਹਨਾਂ ਨੂੰ ਆਪਣੀ ਪਹਿਲੀ ਤਨਖਾਹ ਮਿਲੀ ਤਾਂ ਉਹ ਤਾਜ ਮਹਿਲ ਦੇਖਣ ਗਏ ਸਨ |ਇਸ ਤੋਂ ਬਾਅਦ ਕਿਸਮਤ ਨੇ ਪਾਸਾ ਬਦਲਿਆ ਅਤੇ ਅੱਜ ਸ਼ਾਹਰੁਖ ਖਾਨ ਬਾਲੀਵੁੱਡ ਤੇ ਰਾਜ ਕਰਦੇ ਹਨ |ਅਕਸ਼ੇ ਕੁਮਾਰ – ਖਿਲਾੜੀ ਕੁਮਾਰ ਨੇ ਆਪਣੇ ਐਕਸ਼ਨ ਅਤੇ ਕਮੇਡੀ ਨਾਲ ਲੋਕਾਂ ਦਾ ਬਹੁਤ ਮਨੋਰੰਜਨ ਕੀਤਾ ਹੈ ਅਤੇ ਹੁਣ ਉਹਨਾਂ ਦੀ ਦੇਸ਼ ਭਕਤੀ ਵਾਲਿਆਂ ਫਿਲਮਾਂ ਲੋਕਾਂ ਦਾ ਦਿਲ ਜਿੱਤ ਰਹੀਆਂ ਹਨ |ਤੁਹਾਨੂੰ ਦੱਸ ਦਿੰਦੇ ਹਾਂ ਕਿ ਬਾਲੀਵੁੱਡ ਵਿਚ ਆਉਣ ਤੋਂ ਪਹਿਲਾਂ ਅਕਸ਼ੇ ਕੁਮਾਰ ਬੈਂਕਾਕ ਦੇ ਇੱਕ ਹੋਟਲ ਵਿਚ ਵੇਟਰ ਦਾ ਕੰਮ ਕਰਿਆ ਕਰਦੇ ਸਨ, ਨਾਲ ਹੀ ਉਹ ਮਾਰਸ਼ਲ ਆਰਟਸ ਵੀ ਸਿੱਖਦੇ ਸਨ |ਉਹ ਕਦੇ-ਕਦੇ ਖਾਣਾ ਵੀ ਬਣਾਇਆ ਕਰਦੇ ਸਨ |

 

ਰਣਬੀਰ ਸਿੰਘ – ਆਪਣੀ ਅਦਾਇਗੀ ਅਤੇ ਅੰਦਾਜ ਨਾਲ ਲੋਕਾਂ ਨੂੰ ਆਪਣਾ ਦੀਵਾਨਾ ਬਣਾਉਣ ਵਾਲੇ ਰਣਬੀਰ ਸਿੰਘ ਬਾਲੀਵੁੱਡ ਵਿਚ ਆਉਣ ਤੋਂ ਪਹਿਲਾਂ ਇੱਕ ਵਿਗਿਆਪਨ ਏਜੰਸੀ ਵਿਚ ਕੰਮ ਕਰਿਆ ਕਰਦੇ ਸਨ |ਉਸਨੇ ਬੈਂਡ-ਬਾਜਾ ਤੋਂ ਕਰੀਅਰ ਦੀ ਸ਼ੁਰੂਆਤ ਕੀਤੀ ਅਤੇ ਉਸ ਤੋਂ ਬਾਅਦ ਰਾਮ ਲੀਲਾ, ਬਾਜੀਰਾਵ ਮਸਤਾਨੀ ਜਿਹੀਆਂ ਸੁਪਰਹਿੱਟ ਫਿਲਮਾਂ ਦੇ ਕੇ ਸਭ ਦੇ ਪਸੰਦੀਦਾ ਬਣ ਗਏ |ਰਜਨੀਕਾਂਤ – ਸਾਊਥ ਵਿਚ ਲੋਕਾਂ ਦੇ ਭਗਵਾਨ ਸੁਪਰਸਟਾਰ ਰਜਨੀਕਾਂਤ ਦੇ ਬਾਰੇ ਤਾਂ ਸਭ ਜਾਣਦੇ ਹਨ ਕਿ ਪਰਦੇ ਤੇ ਕਦਮ ਰੱਖਣ ਤੋਂ ਪਹਿਲਾਂ ਉਹ ਇੱਕ ਬੱਸ ਕੰਡਕਟਰ ਸਨ |ਅੱਜ ਉਹਨਾਂ ਦੀਆਂ ਫਿਲਮਾਂ ਬਸ ਪਰਦੇ ਤੇ ਆਉਂਦੀਆਂ ਹਨ ਅਤੇ ਲੋਕ ਪਾਗਲ ਹੋ ਜਾਂਦੇ ਹਨ |ਤੁਸੀਂ ਦੇਖਿਆ ਅਤੇ ਪੜਿਆ ਕਿ ਸਟਾਰ ਬਣਨ ਤੋਂ ਪਹਿਲਾਂ ਸਾਡੇ ਪਿਆਰੇ ਬਾਲੀਵੁੱਡ ਸਟਾਰ ਕਿਸ-ਕਿਸ ਤਰਾਂ ਦੇ ਕੰਮ ਕਰਦੇ ਸਨ |

 

Leave a Reply

Your email address will not be published. Required fields are marked *