Home / ਕਮਾਈ ਸਰੋਤ / ਪ੍ਰਾਈਵੇਟ ਨੌਕਰੀ ਛੱਡ ਕੇ ਸ਼ੁਰੂ ਕੀਤੀ ਕੇਲੇ ਦੀ ਖੇਤੀ ਨੇ ਬਦਲੀ ਕਿਸਾਨਾਂ ਦੀ ਕਿਸਮਤ

ਪ੍ਰਾਈਵੇਟ ਨੌਕਰੀ ਛੱਡ ਕੇ ਸ਼ੁਰੂ ਕੀਤੀ ਕੇਲੇ ਦੀ ਖੇਤੀ ਨੇ ਬਦਲੀ ਕਿਸਾਨਾਂ ਦੀ ਕਿਸਮਤ

ਬਿਹਾਰ ਦੇ ਨੌਜਵਾਨ ਇਹਨਾਂ ਦਿਨਾਂ ਵਿਚ ਪ੍ਰਾਈਵੇਟ ਨੌਕਰੀ ਛੱਡ ਕੇ ਹੁਣ ਕੇਲੇ ਦੀ ਖੇਤੀ ਕਰਨ ਵਿਚ ਲੱਗੇ ਹਨ |ਇੰਨਾਂ ਹੀ ਨਹੀਂ ਆਰਥਿਕ ਤੰਗੀ ਨਾਲ ਜੂਝ ਰਹੇ ਨੌਜਵਾਨ ਕਿਸਾਨਾਂ ਦੀ ਕਿਸਮਤ ਕੇਲੇ ਦੀ ਖੇਤੀ ਨੇ ਚਮਕਾ ਦਿੱਤੀ ਹੈ |ਘੱਟ ਲਾਗਤ ਵਿਚ ਜਿਆਦਾ ਮੁਨਾਫ਼ੇ ਦੀ ਇਸ ਖੇਤੀ ਤੋਂ ਅੱਜ ਕਿਸਾਨ ਖੁਸ਼ ਹੋ ਰਹੇ ਹਨ |ਦੋ ਦਰਜਨ ਤੋਂ ਜਿਆਦਾ ਪਿੰਡਾਂ ਵਿਚ ਕਿਸਾਨ ਕੇਲੇ ਦੀ ਖੇਤੀ ਕਰ ਰਹੇ ਹਨ |ਖਾਸ ਗੱਲ ਇਹ ਹੈ ਕਿ ਇਹਨਾਂ ਕਿਸਾਨਾਂ ਨੂੰ ਖੇਤੀਬਾੜੀ ਵਿਭਾਗ ਤੋਂ ਕੋਈ ਨਿੱਜੀ ਸਹਾਇਤਾ ਨਹੀਂ ਮਿਲਦੀ |ਕੇਲੇ ਦੇ ਪੌਦੇ ਤਿਆਰ ਕਰਕੇ ਜੂਨ-ਜੁਲਾਈ ਅਤੇ ਮਾਰਚ ਵਿਚ ਦੋ ਤੋਂ ਢਾਈ ਮੀਟਰ ਦੀ ਦੂਰੀ ਤੇ ਬਿਜਾਈ ਕਰਦੇ ਹਨ |ਇੱਕ ਵਾਰ ਫਸਲ ਬੀਜਣ ਤੋਂ ਬਾਅਦ ਦੋ ਸਾਲ ਵਿਚ ਫਸਲ ਤਿਆਰ ਹੁੰਦੀ ਹੈ |ਪਹਿਲੀ ਵਾਰ ਦੀ ਬਿਜਾਈ ਵਿਚ ਖਰਚਾ ਥੋੜਾ ਜਿਆਦਾ ਆਉਂਦਾ ਹੈ ਅਤੇ ਸਮਾਂ ਵੀ ਜਿਆਦਾ ਲੱਗਦਾ ਹੈ |ਇਸ ਤੋਂ ਬਾਅਦ ਦੋ-ਦੋ ਪੌਦੇ ਜੜ੍ਹ ਤੋਂ ਹੀ ਤਿਆਰ ਕਰ ਲੈਂਦੇ ਹਨ |

ਤਿੰਨ ਤਰਾਂ ਦੇ ਕੇਲੇ ਦੀ ਪਨੀਰੀ ਬਿਹਾਰ ਦੇ ਹਾਜੀਪੁਰ ਅਤੇ ਗੋਰਖਪੁਰ ਦੇ ਪੀਪੀਗੰਜ ਖੇਤਰ ਤੋਂ ਮੰਗਵਾਉਂਦੇ ਹਨ |ਇੱਕੇ ਏਕੜ ਵਿਚ 17 ਸੌ ਤੋਂ 18 ਸੌ ਪੌਦਿਆਂ ਨੂੰ ਲਗਾਇਆ ਜਾਂਦਾ ਹੈ |ਖੇਤੀ ਦੇ ਪਿੱਛੇ ਕਿਸਾਨਾਂ ਦਾ ਆਕਰਸ਼ਣ ਲਾਜਮੀ ਹੈ |ਕੇਲੇ ਦੀ ਖੇਤੀ ਨਗਦੀ ਦਾ ਵਪਾਰ ਹੈ |ਵਪਾਰੀ ਖੇਤ ਤੋਂ ਹੀ ਕੇਲੇ ਖਰੀਦ ਕੇ ਲੈ ਜਾਂਦੇ ਹਨ |ਇਸ ਖੇਤੀ ਤੋਂ ਵੱਡੀ ਸੰਖਿਆ ਵਿਚ ਕਿਸਾਨ ਜਿੱਥੇ ਆਤਮ ਨਿਰਭਰ ਹੋਏ ਹਨ, ਉੱਥੇ ਉਹਨਾਂ ਦੀ ਆਰਥਿਕ ਤੰਗੀ ਵੀ ਦੂਰ ਹੋਈ ਹੈ |ਤਤੀਅਰ ਦੇ ਸ਼ਿਵ ਬਰਨ ਕੁਸ਼ਵਾਹਾ ਦੇ ਦੋ ਲੜਕੇ ਸੰਜੇ ਕੁਸ਼ਵਾਹਾ ਅਤੇ ਸੱਤਿਆ ਕੁਸ਼ਵਾਹਾ ਮਹਾਨਗਰਾਂ ਵਿਚ ਰਹਿ ਕੇ ਪ੍ਰਾਈਵੇਟ ਨੌਕਰੀ ਕਰਦੇ ਸਨ |ਉਹ ਚਾਰ ਸਾਲ ਤੋਂ ਕੇਲੇ ਦੀ ਖੇਤੀ ਨਾਲ ਜੁੜੇ ਹੋਏ ਹਨ |ਕੇਲੇ ਦੀ ਖੇਤੀ ਦੇ ਮੁਨਾਫ਼ੇ ਨੇ ਉਹਨਾਂ ਨੂੰ ਮਹਾਨਗਰ ਜਾਣ ਤੋਂ ਰੋਕ ਦਿੱਤਾ |ਇਸ ਤੋਂ ਇਲਾਵਾ ਦਰਜਨਾਂ ਅਜਿਹੇ ਕਿਸਾਨ ਹਨ, ਜੋ ਪੂਰੀ ਤਰਾਂ ਕੇਲੇ ਦੀ ਖੇਤੀ ਵਿਚ ਲੱਗੇ ਹੋਏ ਹਨ |

ਕੇਲੇ ਦਾ ਪੌਦਾ ਜੁਲਾਈ ਮਹੀਨੇ ਵਿਚ ਦੋ ਤੋਂ ਢਾਈ ਮੀਟਰ ਦੀ ਦੂਰੀ ਤੇ ਲਗਾਇਆ ਜਾਂਦਾ ਹੈ, ਇਸਦੇ ਲਈ ਮਈ ਵਿਚ ਹੀ ਖੇਤ ਵਿਚ ਪੌਦੇ ਲਗਾਉਣ ਦੇ ਲਈ ਇੱਕ ਫੁੱਟ ਡੂੰਘੇ ਟੋਏ ਤਿਆਰ ਕਰਕੇ ਉਸ ਵਿਚ ਗੋਬਰ ਦੀ ਖਾਦ ਪਾ ਦਿੱਤੀ ਜਾਂਦੀ ਹੈ |ਜਿਸਨੂੰ ਜੁਲਾਈ ਤੱਕ ਖੁੱਲਾ ਰੱਖਿਆ ਜਾਂਦਾ ਹੈ, ਤਾਂ ਕਿ ਉਸਨੂੰ ਖੂਬ ਲੂੰ ਲੱਗ ਜਾਵੇ |ਇੱਕ ਵਾਰ ਫਸਲ ਲੱਗ ਜਾਣਤੋਂ ਬਾਅਦ ਇਸਦੀ ਤਿੰਨ ਸਾਲ ਤੱਕ ਗੋਡੀ ਕੀਤੀ ਜਾਂਦੀ ਹੈ |ਇੱਕ ਏਕੜ ਜਮੀਨ ਵਿਚ 1250 ਪੌਦੇ ਲਗਾਏ ਜਾਂਦੇ ਹਨ |ਜਿਆਦਾ ਮੀਂਹ ਵੀ ਫਸਲ ਨੂੰ ਨੁਕਸਾਨ ਨਹੀਂ ਪਹੁੰਚਾਉਂਦਾ, ਬਲਕਿ ਉਸਨੂੰ ਫਾਇਦਾ ਹੀ ਪਹੁੰਚਾਉਂਦਾ ਹੈ |ਇਸ ਫਸਲ ਵਿਚ ਦਵਾਈਆਂ ਦੀ ਸਪਰੇਅ ਥੋੜੀ ਹੀ ਕਰਨੀ ਪੈਂਦੀ ਹੈ |ਕੇਲੇ ਦੀ ਫਸਲ 13 ਤੋਂ 15 ਮਹੀਨੇ ਵਿਚ ਤਿਆਰ ਹੋ ਜਾਂਦੀ ਹੈ |ਇੱਕ ਏਕੜ ਜਮੀਨ ਵਿਚ ਤਿੰਨ ਕੁਇੰਟਲ ਤੋਂ ਸਾਢ਼ੇ ਤਿੰਨ ਕੁਇੰਟਲ ਕੇਲਾ ਨਿਕਲ ਆਉਂਦਾ ਹੈ |ਇਸ ਲਈ ਕਿਸਾਨ ਕੇਲੇ ਦੀ ਖੇਤੀ ਤੋਂ ਬਹੁਤ ਖੁਸ਼ ਹਨ |

Leave a Reply

Your email address will not be published. Required fields are marked *