Home / ਨਵੇਂ ਜੁਗਾੜ / ਜੇਕਰ ਘੱਟ ਲਾਗਤ ਨਾਲ ਵਧੀਆ ਮੁਨਾਫਾ ਲੈਣਾ ਚਾਹੁੰਦੇ ਹੋ ਤਾਂ ਕਰੋ ਐਲੋਵੈਰਾ ਦੀ ਖੇਤੀ

ਜੇਕਰ ਘੱਟ ਲਾਗਤ ਨਾਲ ਵਧੀਆ ਮੁਨਾਫਾ ਲੈਣਾ ਚਾਹੁੰਦੇ ਹੋ ਤਾਂ ਕਰੋ ਐਲੋਵੈਰਾ ਦੀ ਖੇਤੀ

ਐਲੋਵੈਰਾ ਦੀ ਖੇਤੀ ਤੋਂ ਕਿਸਾਨ ਨੇ ਸਾਲ ਭਰ ਵਿਚ ਕਮਰੇ ਕਰੋੜਾਂ ਰੁਪਏ… ਐਲੋਵੈਰਾ ਦੀ ਖੇਤੀ ਮਤਲਬ ਕਮਾਈ ਪੱਕੀ |ਅਜਿਹੀਆਂ ਖਬਰਾਂ ਅਕਸਰ ਸ਼ੋਸ਼ਲ ਸਾਇਟਾਂ ਅਤੇ ਵਟਸਐਪ ਗਰੁੱਪ ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ |ਅਜਿਹਾ ਹੀ ਨਹੀਂ ਹੈ ਕਿ ਐਲੋਵੈਰਾ ਤੋਂ ਕਿਸਾਨ ਕਮਾਈ ਨਹੀਂ ਕਰ ਰਹੇ ਪਰ ਇਸ ਖੇਤੀ ਦੇ ਲਈ ਕੁੱਝ ਜਾਣਕਾਰੀਆਂ ਹੋਣੀਆਂ ਜਰੂਰੀ ਹੈ, ਨਹੀਂ ਤਾਂ ਫਾਇਦੇ ਦੀ ਜਗ੍ਹਾ ਨੁਕਸਾਨ ਹੋ ਸਕਦਾ ਹੈ |ਪਿੰਡ ਕਨੈਕਸ਼ਨ ਜਦ ਐਲੋਵੈਰਾ ਨਾਲ ਸੰਬੰਧਿਤ ਕੋਈ ਖ਼ਬਰ ਪ੍ਰਕਾਸ਼ਿਤ ਕਰਦਾ ਹੈ ਤਾਂ ਸੈਂਕੜੇ ਕਿਸਾਨ ਫੋਨ ਅਤੇ ਮੈਸੇਜ ਕਰਕੇ ਉਸਦੇ ਬਾਰੇ ਜਾਣਕਾਰੀ ਮੰਗਦੇ ਹਨ, ਕਿਉਂਕਿ ਲੋਕਾਂ ਤੱਕ ਸਹੀ ਜਾਣਕਾਰੀ ਨਹੀਂ ਪਹੁੰਚ ਪਾਉਂਦੀ |ਪਿੱਛਲੇ ਕੁੱਝ ਸਾਲਾਂ ਵਿਚ ਐਲੋਵੈਰਾ ਦੇ ਪ੍ਰੋਡਕਟਾਂ ਦੀ ਸੰਖਿਆ ਤੇਜੀ ਨਾਲ ਵਧੀ ਹੈ |

ਕਾੱਸਮੈਟਿਕ ਬਿਊਟੀ ਪ੍ਰੋਡਕਟਸ ਤੋਂ ਲੈ ਕੇ ਖਾਣ-ਪੀਣ ਦੇ ਹਰਬਲ ਪ੍ਰੋਡਕਟਸ ਅਤੇ ਹੁਣ ਤਾਂ ਟੈਕਸਟਾਇਲ ਇੰਡਸਟਰੀ ਵਿਚ ਇਸਦੀ ਮੰਗ ਵਧੀ ਹੈ |ਮੰਗ ਨੂੰ ਦੇਖਦੇ ਹੋਏ ਕਿਸਾਨ ਇਸ ਖੇਤੀ ਦੇ ਫਾਇਦੇ ਸਮਝਣ ਅਤੇ ਇਸਦੀ ਪ੍ਰੋਸੈਸਿੰਗ ਯੂਨਿਟ ਲਗਾਉਣ ਦੇ ਲਈ ਲਖਨਊ ਦੇ ਸੀਮੈਪ ਵਿਚ ਪਿੱਛਲੇ ਦਿਨੋਂ ਦੇਸ਼ ਭਰ ਦੇ ਨੌਜਵਾਨਾਂ ਨੂੰ ਸਿਖਲਾਈ ਦਿੱਤੀ ਗਈ |ਇਹਨਾਂ ਵਿਚ ਐਲੋਵੈਰਾ ਦੀ ਖੇਤੀ ਕਰਨ ਵਾਲੇ ਵੱਡੇ ਕਿਸਾਨ, ਇੰਜੀਨੀਅਰ ਅਤੇ ਪ੍ਰਬੰਧਨ ਦੀ ਡਿਗਰੀ ਪਾਉਣ ਵਾਲੇ ਨੌਜਵਾਨ ਵੀ ਸ਼ਾਮਿਲ ਸਨ |ਕੇਂਦਰੀ ਅਸ਼ੁੱਧੀ ਅਤੇ ਸੁਗੰਧ ਸੰਸਥਾ ਵਿਚ ਸਿਖਲਾਈ ਦੇਣ ਵਾਲੇ ਪ੍ਰ੍ਮੁੱਖ ਵਿਗਿਆਨਿਕ ਸੁਦੀਪ ਟੰਡਨ ਨੇ ਪਿੰਡ ਕਨੈਕਸ਼ਨ ਨਨ ਦੱਸਿਆ, ਜਿਸ ਤਰਾਂ ਨਾਲ ਐਲੋਵੈਰਾ ਦੀ ਮੰਗ ਵਧਦੀ ਜਾ ਰਹੀ ਹੈ ਇਹ ਕਿਸਾਨਾਂ ਦੇ ਲਈ ਬਹੁਤ ਫਾਇਦੇ ਦਾ ਸੌਦਾ ਹੈ |ਇਸਦੀ ਖੇਤੀ ਕਰਕੇ ਅਤੇ ਇਸਦੇ ਪ੍ਰੋਡਕਟ ਬਣਾ ਕੇ ਦੋਨਾਂ ਤਰਾਂ ਨਾਲ ਚੰਗੀ ਕਮਾਈ ਕੀਤੀ ਜਾ ਸਕਦੀ ਹੈ ਪਰ ਇਸਦੇ ਲਈ ਥੋੜੀਆਂ ਸਾਵਧਾਨੀਆਂ ਵਰਤਣੀਆਂ ਪੈਣਗੀਆਂ |ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਕੰਪਨੀਆਂ ਨਾਲ ਕਨੈਕਟ ਕਰਕੇ ਖੇਤੀ ਕਰਨ ਅਤੇ ਕੋਸ਼ਿਸ਼ ਕਰਨ ਕਿ ਪੱਤਿਆਂ ਦੀ ਜਗ੍ਹਾ ਇਸਦਾ ਪਲਪ ਵੇਚਣ |

ਸੁਦੀਪ ਟੰਡਨ ਨੇ ਨਾ ਸਿਰਫ ਇਸਦੀ ਪੂਰੀ ਪ੍ਰਕਿਰਿਆਂ ਪਿੰਡ ਕਨੈਕਸ਼ਨ ਦੇ ਨਾਲ ਸਾਂਝੀ ਕੀਤੀ ਬਲਕਿ ਅਜਿਹੇ ਕਿਸਾਨਾਂ ਨਾਲ ਵੀ ਮਿਲਵਾਇਆ ਜੋ ਇਸਦੀ ਖੇਤੀ ਕਰਕੇ ਮੁਨਾਫਾ ਕਮਾ ਰਹੇ ਹਨ |ਕਰੀਬ 25 ਸਾਲ ਤੋਂ ਗੁਜਰਾਤ ਦੇ ਰਾਜਕੋਟ ਵਿਚ ਐਲੋਵੈਰਾ ਅਤੇ ਦੂਸਰੀਆਂ ਅਸ਼ੁੱਧੀ ਫਸਲਾਂ ਦੀ ਖੇਤੀ ਕਰ ਰਹੇ ਹਰਸੁੱਖ ਭਾਈ ਪਟੇਲ (60 ਸਾਲਾ) ਦੱਸਦੇ ਹਨ ਕਿ ਐਲੋਵੈਰਾ ਦੀ ਇੱਕ ਏਕੜ ਖੇਤੀ ਤੋਂ ਆਸਾਨੀ ਨਾਲ 5-7 ਲੱਖ ਰੁਪਏ ਕਮਾਏ ਜਾ ਸਕਦੇ ਹਨ |ਸਾਲ 2002 ਵਿਚ ਗੁਜਰਾਤ ਵਿਚ ਇਸਦੀ ਵੱਡੇ ਪੈਮਾਨੇ ਤੇ ਖੇਤੀ ਹੋਈ ਪਰ ਖਰੀਦਦਾਰ ਨਹੀਂ ਮਿਲੇ |ਇਸ ਤੋਂ ਬਾਅਦ ਉਸਨੇ ਰਿਲਾਇੰਸ ਕੰਪਨੀ ਨਾਲ ਕਰਾਰ ਕੀਤਾ |ਸ਼ੁਰੂ ਵਿਚ ਉਸਨੇ ਪੱਤੇ ਵੇਚੇ ਪਰ ਬਾਅਦ ਵਿਚ ਪਲਪ ਵੇਚਣ ਲੱਗਾ |ਅੱਜ ਕੱਲ ਉਸਦਾ ਰਾਮਦੇਵ ਦੀ ਪਤੰਜਲੀ ਨਾਲ ਕਰਾਰ ਹੈ ਅਤੇ ਰੋਜ਼ਾਨਾਂ 5000 ਕਿੱਲੋ ਪਲਪ ਦਾ ਆਰਡਰ ਹੈ |ਇਸ ਲਈ ਉਹ ਦੂਸਰਿਆਂ ਜਗ੍ਹਾ ਤੇ ਵੀ ਇਸਦੀਆਂ ਸੰਭਾਵਨਾਂਵਾਂ ਤਲਾਸ਼ ਰਿਹਾ ਹੈ |ਉਹ ਅੱਗੇ ਦੱਸਦਾ ਹੈ ਕਿ ਕਿਸਾਨ ਜੇਕਰ ਥੋੜਾ ਜਾਗਰੂਕ ਹੋਵੇ ਤਾਂ ਪੱਤਿਆਂ ਦੀ ਜਗ੍ਹਾ ਉਸਦਾ ਪਲਪ ਕੱਢ ਕੇ ਵੇਚੇ, ਪੱਤੇ ਜਿੱਥ 5-7 ਰੁਪਏ ਪ੍ਰਤੀ ਕਿੱਲੋ ਵਿਕਦੇ ਹਨ ਉੱਥੇ ਪਲਪ 20-30 ਰੁਪਏ ਵਿਚ ਵਿਕ ਜਾਂਦਾ ਹੈ |

Leave a Reply

Your email address will not be published. Required fields are marked *