Home / ਕਿਸਾਨਬਾਣੀ / ਕਿਸਾਨ ਵੀਰ ਇਹਨਾਂ ਤਰੀਕਿਆਂ ਨਾਲ ਬਚਾ ਸਕਦੇ ਹਨ ਟਰੈਕਟਰ ਦਾ ਡੀਜਲ

ਕਿਸਾਨ ਵੀਰ ਇਹਨਾਂ ਤਰੀਕਿਆਂ ਨਾਲ ਬਚਾ ਸਕਦੇ ਹਨ ਟਰੈਕਟਰ ਦਾ ਡੀਜਲ

ਮਹਿੰਗਾਈ ਦੀ ਇਸ ਮਾਰ ਵਿਚ ਹਰ-ਰੋਜ ਰੋਜਮਰਾ ਦੀਆਂ ਚੀਜਾਂ ਮਹਿੰਗੀਆਂ ਹੁੰਦੀਆਂ ਜਾ ਰਹੀਆਂ ਹਨ |ਮਹਿੰਗਾਈ ਦੀ ਮਾਰ ਤੋਂ ਕੋਈ ਵੀ ਵਿਅਕਤੀ ਬਚਿਆ ਨਹੀਂ ਹੈ |ਡੀਜਲ ਅਤੇ ਪੈਟਰੋਲ ਦੇ ਰੇਟ ਵੀ ਅਸਮਾਨ ਨੂੰ ਛੂਹ ਰਹੇ ਹਨ |ਖੇਤੀਬਾੜੀ ਕੰਮਾਂ ਵਿਚ ਖਨਿਜ ਤੇਲ ਦੀ ਖਪਤ ਬਹੁਤ ਤੇਜੀ ਨਾਲ ਹੋ ਰਹੀ ਹੈ |ਇਸ ਲਈ ਕਿਸਾਨ ਭਰਾਵਾਂ ਦੇ ਲਈ ਵੀ ਮੁਨਾਫਾ ਮਿਲਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ |ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਡੀਜਲ ਦੀ ਖਪਤ ਨੂੰ ਘੱਟ ਕਰਨ ਦੇ ਲਈ ਉਹ ਕਿਹੜੇ ਪ੍ਰ੍ਮੁੱਖ ਬਿੰਦੂ ਹਨ, ਜਿੰਨਾਂ ਉੱਪਰ ਜੇਕਰ ਤੁਸੀਂ ਧਿਆਨ ਦਵੋ ਤਾਂ ਤੁਸੀਂ ਡੀਜਲ ਦੀ ਖਪਤ ਨੂੰ ਘੱਟ ਕਰ ਸਕਦੇ ਹੋ |1. ਕਿਸਾਨ ਵੀਰ ਜਦ ਵੀ ਟਰੈਕਟਰ ਖਰੀਦਦੇ ਹਨ, ਤਾਂ ਉਸਦੇ ਨਾਲ ਤੁਹਾਨੂੰ ਇੱਕ ਨਿਰਦੇਸ਼ਕ ਕਿਤਾਬ ਮਿਲਦੀ ਹੈ |ਮਸ਼ੀਨ ਦੇ ਉਪਯੋਗ ਤੋਂ ਪਹਿਲਾਂ ਤੁਸੀਂ ਇਸ ਕਿਤਾਬ ਨੂੰ ਇੱਕ ਵਾਰ ਜਰੂਰ ਧਿਆਨ ਨਾਲ ਪੜ੍ਹ ਲਵੋ ਅਤੇ ਜੋ ਨਿਰਦੇਸ਼ਣ ਕਿਤਾਬ ਵਿਚ ਦਿੱਤੇ ਗਏ ਹਨ, ਤੁਸੀਂ ਉਸਦੇ ਅਨੁਸਾਰ ਮਸ਼ੀਨ ਦਾ ਉਪਯੋਗ ਕਰੋ |

2. ਜਦ ਤੁਸੀਂ ਇੰਜਣ ਨੂੰ ਚਾਲੂ ਕਰਦੇ ਹੋ ਤਾਂ ਜੇਕਰ ਟੈਪਿਤ ਦਾ ਸ਼ੋਰ ਜਿਆਦਾ ਸੁਣਾਈ ਦੇ ਰਿਹਾ ਹੈ ਤਾਂ ਤੁਸੀਂ ਸਮਝ ਜੋ ਇੰਜਨ ਵਿਚ ਘੱਟ ਹਵਾ ਜਾ ਰਹੀ ਹੈ ਅਤੇ ਜੇਕਰ ਇੰਜਨ ਵਿਚ ਹਵਾ ਘੱਟ ਮਾਤਰਾ ਵਿਚ ਜਾ ਰਹੀ ਹੈ ਤਾਂ ਇਸ ਨਾਲ ਡੀਜਲ ਦੀ ਖਪਤ ਵੱਧ ਜਾਂਦੀ ਹੈ |ਇਸ ਤੋਂ ਛੁਟਕਾਰਾ ਪਾਉਣ ਦੇ ਲਈ ਤੁਹਾਨੂੰ ਟੈਪਿਤ ਨੂੰ ਦੁਬਾਰਾ ਬੰਨਵਾਉਣਾ ਚਾਹੀਦਾ ਹੈ |3. ਜੇਕਰ ਟਰੈਕਟਰ ਦੇ ਇੰਜਨ ਤੋਂ ਨਿਕਲਣ ਵਾਲੇ ਧੂੰਏਂ ਦਾ ਰੰਗ ਕਾਲਾ ਜਿਆਦਾ ਹੈ ਤਾਂ ਇਹ ਵੀ ਇੱਕ ਕਾਰਨ ਹੈ ਕਿ ਡੀਜਲ ਦੀ ਖਪਤ ਜਿਆਦਾ ਹੋ ਰਹੀ ਹੈ, ਇਸ ਲਈ 600 ਘੰਟੇ ਤੱਕ ਟਰੈਕਟਰ ਚਲਾਉਣ ਤੋਂ ਬਾਅਦ ਇੱਕ ਵਾਰ ਤੁਸੀਂ ਇੰਜੈਕਟਰ ਦੀ ਜਾਂਚ ਕਰਵਾਓ ਅਤੇ ਉਸਨੂੰ ਫਿਰ ਤੋਂ ਬੰਨਵਾਓ |4. ਇੱਕ ਵਾਰ ਜਦ ਤੁਸੀਂ ਇੰਜੈਕਸ਼ਨ ਪੰਪ ਅਤੇ ਇੰਜੈਕਟਰ ਨੂੰ ਵੀ ਵਧੀਆ ਰੂਪ ਨਾਲ ਰੱਖਿਆ ਹੈ, ਤਾਂ ਉਸ ਤੋਂ ਬਾਅਦ ਵੀ ਕਾਲਾ ਧੂੰਆਂ ਲਗਾਤਾਰ ਨਿਕਲਦਾ ਹੈ ਤਾਂ ਤੁਸੀਂ ਸਮਝ ਲਵੋ ਇਹ ਇੰਜਨ ਤੇ ਪੈ ਰਹੇ ਬੋਝ ਦੀ ਨਿਸ਼ਾਨੀ ਹੈ |ਕਿਸਾਨ ਵੀਰਾਂ ਨੂੰ ਚਾਹੀਦਾ ਹੈ ਕਿ ਟਰੈਕਟਰ ਦੇ ਹਿਸਾਬ ਨਾਲ ਹੀ ਉਸ ਤੇ ਬੋਝ ਪਾਓ, ਨਹੀਂ ਤਾਂ ਜਿਆਦਾ ਬੋਝ ਪੈਣ ਨਾਲ ਡੀਜਲ ਦੀ ਖਪਤ ਵੀ ਜਿਆਦਾ ਹੋਵੇਗੀ |

5. ਜੇਕਰ ਇੰਜਨ ਠੰਡਾ ਹੈ ਤਾਂ ਤੁਸੀਂ ਉਸ ਨਾਲ ਕੰਮ ਕਰ ਰਹੇ ਹੋ ਤਾਂ ਉਸਦੇ ਪੁਰਜਿਆਂ ਦੀ ਜਿਆਦਾ ਘਿਸਾਵਟ ਹੁੰਦੀ ਹੈ ਅਤੇ ਡੀਜਲ ਦੀ ਖਪਤ ਵੀ ਜਿਆਦਾ ਮਾਤਰਾ ਵਿਚ ਹੋਣੀ ਸ਼ੁਰੂ ਹੋ ਜਾਂਦੀ ਹੈ |ਇਸ ਲਈ ਜਦ ਵੀ ਕੰਮ ਕਰੋ ਇੰਜਨ ਨੂੰ ਗਰਮ ਹੋਣ ਦਾ ਸਮਾਂ ਦਿਓ |6. ਡੀਜਲ ਦੀ ਜਿਆਦਾ ਖਪਤ ਦਾ ਇੱਕ ਕਾਰਨ ਟਰੈਕਟਰ ਦੇ ਟਾਇਰਾਂ ਦੀ ਹਵਾ ਵੀ ਹੋ ਸਕਦੀ ਹੈ, ਇਸ ਲਈ ਨਿਰਦੇਸ਼ਕ ਕਿਤਾਬ ਵਿਚ ਟਾਇਰਾਂ ਦੀ ਹਵਾ ਦਾ ਜੋ ਦਬਾਅ ਦੱਸਿਆ ਗਿਆ ਹੈ ਉਸਦੇ ਅਨੁਸਾਰ ਹਵਾ ਨੂੰ ਕਾਇਮ ਰੱਖੋ |ਕਿਸਾਨ ਵੀਰੋ ਇਹ ਉਹ ਬਿੰਦੁ ਹਨ ਜਿੰਨਾਂ ਉੱਪਰ ਜੇਕਰ ਤੁਸੀਂ ਅਮਲ ਕਰੋ ਤਾਂ ਨਿਸ਼ਚਿਤ ਤੌਰ ਤੇ ਡੀਜਲ ਦੀ ਖਪਤ ਨੂੰ ਕਾਫੀ ਹੱਦ ਤੱਕ ਘੱਟ ਕਰ ਸਕਦੇ ਹੋ |ਇਸ ਜਾਣਕਾਰੀ ਨੂੰ ਬਾਕੀ ਲੋਕਾਂ ਦੇ ਨਾਲ ਸ਼ੇਅਰ ਕਰੋ, ਜਿਸ ਨਾਲ ਖਨਿਜ ਤੇਲ ਦੀ ਖਪਤ ਨੂੰ ਘੱਟ ਕਰਕੇ ਮੁਨਾਫ਼ੇ ਨੂੰ ਵਧਾਇਆ ਜਾ ਸਕੇ |

Leave a Reply

Your email address will not be published. Required fields are marked *