Home / ਨਵੇਂ ਜੁਗਾੜ / ਇਸ ਕਿਸਾਨ ਨੇ ਪਿੰਡ ਵਿਚ ਹੀ ਸ਼ੁਰੂ ਕੀਤੀ ਟਮੈਟੋ ਸਾੱਸ ਦੀ ਫੈਕਟਰੀ, ਹੁਣ ਕਰ ਰਿਹਾ ਹੈ ਲੱਖਾਂ ਦੀ ਕਮਾਈ

ਇਸ ਕਿਸਾਨ ਨੇ ਪਿੰਡ ਵਿਚ ਹੀ ਸ਼ੁਰੂ ਕੀਤੀ ਟਮੈਟੋ ਸਾੱਸ ਦੀ ਫੈਕਟਰੀ, ਹੁਣ ਕਰ ਰਿਹਾ ਹੈ ਲੱਖਾਂ ਦੀ ਕਮਾਈ

ਪਿੰਡਾਂ ਵਿਚ ਖੇਤੀਬੜੀ ਭੂਮੀ ਦੇ ਲਗਾਤਾਰ ਘੱਟ ਹੁੰਦੇ ਜਾਣ, ਆਬਾਦੀ ਵਧਣ ਅਤੇ ਪ੍ਰਕਿਰਤਿਕ ਉਤਪਾਦਾਂ ਦੇ ਚਲਦੇ ਰੋਜੀ-ਰੋਟੀ ਦੀ ਤਲਾਸ਼ ਵਿਚ ਪਿੰਡ ਦੇ ਲੋਕਾਂ ਨੂੰ ਸ਼ਹਿਰਾਂ-ਕਸਬਿਆਂ ਦੇ ਵੱਲ ਭੱਜਣਾ ਪੈ ਰਿਹਾ ਹੈ |ਇਸ ਤੋਂ ਇਲਾਵਾ ਕੁੱਝ ਲੋਕ ਅਜਿਹੇ ਵੀ ਹਨ ਜੋ ਪਿੰਡ ਵਿਚ ਆ ਕੇ ਆਪਣਾ ਕੰਮ ਕਰਕੇ ਲੱਖਾਂ ਰੁਪਏ ਕਮਾ ਰਹੇ ਹਨ |ਸੁਲਤਾਨਪੁਰ ਜ਼ਿਲ੍ਹੇ ਤੋਂ ਲਗਪਗ 28 ਕਿ.ਮੀ ਦੂਰ ਲੰਭੁਆ ਬਲਾਕ ਦੇ ਪ੍ਰਤਾਪਪੁਰ ਕਮੈਚਾ ਪਿੰਡ ਵਿਚ ਲੱਗੀ ਇੱਕ ਫੈਕਟਰੀ ਵਿਚ ਟਮੈਟੋ ਅਤੇ ਚਿਲੀ ਸਾੱਸ ਬਣੀ ਜਾ ਰਹੀ ਹੈ |ਇਸ ਫੈਕਟਰੀ ਦੇ ਨੌਜਵਾਨ ਮਾਲਿਕ ਨਾਗਿੰਦਰ ਕੁਮਾਰ ਯਾਦਵ ਜਿੱਥੇ ਸਾਲ ਦੇ 25-30 ਲੱਖ ਰੁਪਏ ਕਮਾ ਰਿਹਾ ਹੈ, ਉੱਤਜੇ 3 ਦਰਜਨ ਤੋਂ ਜਿਆਦਾ ਔਰਤਾਂ ਨੂੰ ਉਹ ਰੋਜਗਾਰ ਵੀ ਦੇ ਰਿਹਾ ਹੈ |ਉਹ ਸੈਂਕੜੇ ਕਿਸਾਨਾਂ ਅਤੇ ਪੇਂਡੂ ਲੋਕਾਂ ਦੇ ਲਈ ਉਦਾਹਰਣ ਬਣ ਗਿਆ ਹੈ |ਇਸ ਫੈਕਟਰੀ ਦੇ ਮਾਲਿਕ ਨਾਗਿੰਦਰ ਕੁਮਾਰ ਯਾਦਵ (36 ਸਾਲਾ) ਪਿੱਛਲੇ ਕਈ ਸਾਲਾਂ ਤੋਂ ਗੁਜਰਾਤ ਅਤੇ ਮਹਾਂਰਾਸ਼ਟਰ ਵਿਚ ਵੱਡੀਆਂ ਕੰਪਨੀਆਂ ਵਿਚ ਕੰਮ ਕਰ ਰਹੇ ਸਨ ਪਰ ਤਿੰਨ ਸਾਲ ਪਹਿਲਾਂ ਉਹ ਆਪਣੇ ਘਰ ਵਾਪਿਸ ਆਏ ਅਤੇ ਆਪਣਾ ਕੰਮ ਸ਼ੁਰੂ ਕੀਤਾ |ਹਾਲਾਂਕਿ ਉਸਦੇ ਸ਼ੁਰੂਆਤੀ ਦਿਨ ਕਾਫੀ ਮੁਸ਼ਕਿਲਾਂ ਭਰੇ ਰਹੇ |ਵੱਡੇ-ਵੱਡੇ ਬ੍ਰੈਂਡ ਦੇ ਮੁਕਾਬਲੇ ਉਹਨਾਂ ਦੇ ਪ੍ਰੋਡਕਟ ਦੀ ਡਿਮਾਂਡ ਕਾਫੀ ਘਟ ਰਹੀ ਹੈ ਪਰ ਉਸਨੇ ਹਿੰਮਤ ਨਹੀਂ ਹਾਰੀ |

ਨਗਿੰਦਰ ਕੁਮਾਰ ਦੱਸਦੇ ਹਨ ਕਿ ਸ਼ੁਰੂਆਤ ਵਿਚ ਤਾਂ ਬਹੁਤ ਪਰੇਸ਼ਾਨੀ ਹੋਈ, ਕੋਈ ਸਾਡਾ ਪ੍ਰੋਡਕਟ ਲੈਣਾ ਹੀ ਨਹੀਂ ਚਾਹੁੰਦਾ ਸੀ |ਉਹ ਖੁੱਦ ਮੋਟਰਸਾਇਕਲ ਤੇ ਲੱਦ ਕੇ ਦੁਕਾਨਾਂ ਤੇ ਜਾਂਦਾ ਸੀ |ਪਹਿਲਾਂ ਉਹ ਬਾਜਾਰ ਵਿਚ ਸਥਾਪਿਤ ਕੰਪਨੀਆਂ ਦੇ ਲੋਕਾਂ ਨੂੰ ਉਹਨਾਂ ਨੂੰ ਹਟਾਉਣ ਦੀ ਵੀ ਕੋਸ਼ਿਸ਼ ਕੀਤੇ ਜਿਸਦੇ ਲਈ ਕਈ ਤਰੀਕੇ ਅਪਨਾਏ ਗਏ ਪਰ ਉਹ ਨਾਕਾਮ ਰਹੇ |ਇੰਨਾਂ ਹੀ ਨਹੀਂ ਉਸਦੇ ਘਰਵਾਲਿਆਂ ਨੇ ਵੀ ਵੱਡੇ ਸ਼ਹਿਰਾਂ ਵਿਚ ਚੰਗੀ ਤਨਖਾਹ ਵਾਲੀ ਨੌਕਰੀ ਛੱਡ ਕੇ ਪਿੰਡ ਆਉਣ ਦਾ ਵਿਰੋਧ ਕੀਤਾ |ਜਦ ਉਹ ਘਰ ਵਾਪਿਸ ਆਇਆ ਤਾਂ ਘਰ ਦੇ ਲੋਕਾਂ ਦੁਆਰਾ ਉਸਦਾ ਇਹ ਫੈਸਲਾ ਗਲਤ ਸੀ |ਉਸਨੇ ਆਪਣੇ ਨਨਿਹਾਲ ਵਿਚ ਜਮੀਨ ਖਰੀਦ ਕੇ ਇੱਥੇ ਪ੍ਰੋਸੈਸਿੰਗ ਯੂਨਿਟ ਲਗਾ ਲਈ |ਪਰ ਹੁਣ ਹਾਲਾਤ ਬਦਲ ਚੁੱਕੇ ਸਨ |ਉਸਦੇ ਬ੍ਰੈਂਡ ਨੂੰ ਲੋਕ ਪਸੰਦ ਕਰਨ ਲੱਗੇ ਤਾਂ ਉਸਦਾ ਕਾਰੋਬਾਰ ਕਈ ਗੁਣਾਂ ਤੱਕ ਵੱਧ ਗਿਆ ਨਾਗਿੰਦਰ ਦੀ ਫੈਕਟਰੀ ਦੇ ਨਾਲ ਆਸ-ਪਾਸ ਦੇ ਕੱਦੂ, ਟਮਾਟਰ ਅਤੇ ਆਲੂ ਉਗਾਉਣ ਵਾਲੇ ਕਾਫੀ ਕਿਸਾਨਾਂ ਨੂੰ ਫਾਇਦਾ ਹੋਇਆ |ਕਈ ਕਿਸਾਨ ਉਸਦੇ ਲਈ ਇਹ ਫਸਲ ਉਗਾਉਣ ਲੱਗੇ |ਨਾਗਿੰਦਰ ਫਿਲਹਾਲ ਆਪਣੇ ਯੂਨਿਟ ਤੋਂ ਸਾਲ ਵਿਚ 25-30 ਲੱਖ ਰੁਪਏ ਕਮਾ ਲੈਂਦਾ ਹੈ |

ਲਖਨਊ ਵਿਚ ਦੋ ਸਾਲ ਫੂਡ ਪ੍ਰੋਸੈਸਿੰਗ ਵਿਚ ਪੋਸਟ ਗ੍ਰੇਜੁਏਸ਼ਨ ਕਰਨ ਤੋਂ ਨਬਾਦ ਨਾਗਿੰਦਰ ਯਾਦਵ ਨੂੰ ਗੁਜਰਾਤ ਦੀ ਇੱਕ ਵੱਡੀ ਕੰਪਨੀ ਵਿਚ ਕੰਮ ਮਿਲ ਗਿਆ |6 ਸਾਲ ਤੱਕ ਗੁਜਰਾਤ ਅਤੇ ਮਹਾਂਰਾਸ਼ਟਰ ਵਿਚ ਨੌਕਰੀ ਕਰਨ ਤੋਂ ਉਸਨੂੰ ਲੱਗਿਆ ਕਿ ਆਪਣੇ ਪਿੰਡ ਵਿਚ ਹੀ ਕੁੱਝ ਕਰਨਾ ਚਾਹੀਦਾ ਹੈ |ਨਾਗਿੰਦਰ ਦੱਸਦਾ ਹੈ ਕਿ ਕਈ ਸਾਲ ਬਾਹਰ-ਬਾਹਰ ਨੌਕਰੀ ਦੇ ਬਾਅਦ ਮੈਨੂੰ ਲੱਗਿਆ ਕਿ ਕਦ ਤੱਕ ਦੂਸਰੇ ਲੋਕਾਂ ਦੇ ਇਸ ਤਰਾਂ ਨੌਕਰੀ ਕਰਦਾ ਰਹਾਂਗਾ |ਉਸਨੇ ਸੋਚ ਲਿਆ ਕੇ ਹੁਣ ਉਸਨੇ ਆਪਣਾ ਕੁੱਝ ਕਰਨਾ ਹੈ ਅਤੇ ਇਹ ਸੋਚ ਕੇ ਉਹ ਵਾਪਿਸ ਆਪਣੇ ਘਰ ਆ ਗਿਆ |ਅੱਜ ਉਸਦੇ ਉਤਪਾਦਨ ਸੁਲਤਾਪੁਰ ਜ਼ਿਲ੍ਹੇ ਤੋਂ ਇਲਾਵਾ ਪ੍ਰਤਾਪਗੜ੍ਹ, ਅਮੇਠੀ ਅਤੇ ਜੌਨਪੁਰ ਜਿਹੇ ਕਈ ਜ਼ਿਲਿਆਂ ਵਿਚ ਜਾਂਦੇ ਹਨ |ਉਹਨਾਂ ਦੇ ਇੱਥੇ ਆਸ-ਪਾਸ ਦੇ ਪਿੰਡ ਦੀਆਂ 25-30 ਔਰਤਾਂ ਕੰਮ ਕਰਦੀਆਂ ਹਨ, ਜਿਸ ਨਾਲ ਉਹਨਾਂ ਨੂੰ ਵੀ ਰੋਜਗਾਰ ਮਿਲ ਰਿਹਾ ਹੈ |ਹੁਣ ਹਰ-ਰੋਜ ਉਹਨਾਂ ਦੀ ਇਸ ਫੈਕਟਰੀ ਵਿਚ 300 ਬੋਤਲਾਂ ਸਾੱਸ ਬਣਦੀ ਹੈ |

Leave a Reply

Your email address will not be published. Required fields are marked *