Home / ਫਿਲਮੀ ਜਗਤ / ਫਿਲਮਾਂ ਤੋਂ ਸ਼ੁਰੂਆਤ ਕਰਨ ਵਾਲੇ ਇਹ ਸਿਤਾਰੇ ਅੱਜ ਟੀਵੀ ਉੱਪਰ ਕਰਦੇ ਹਨ ਰਾਜ

ਫਿਲਮਾਂ ਤੋਂ ਸ਼ੁਰੂਆਤ ਕਰਨ ਵਾਲੇ ਇਹ ਸਿਤਾਰੇ ਅੱਜ ਟੀਵੀ ਉੱਪਰ ਕਰਦੇ ਹਨ ਰਾਜ

ਐਕਟਿੰਗ ਦੀ ਦੁਨੀਆਂ ਵਿਚ ਕਦਮ ਰੱਖਣ ਵਾਲਿਆਂ ਦਾ ਆਖਿਰੀ ਗੋਲ ਬਾਲੀਵੁੱਡ ਹੀ ਹੁੰਦਾ ਹੈ |ਉਹ ਬਾਲੀਵੁੱਡ ਵਿਚ ਜਗ੍ਹਾ ਬਣਾਉਣ ਦੇ ਲਈ ਸਾਲਾਂ ਤੋਂ ਬਹੁਤ ਮਿਹਨਤ ਕਰਦੇ ਹਨ |ਉਹ ਇਸ ਇੰਡਸਟਰੀ ਵਿਚ ਆਉਣ ਦੇ ਲਈ ਹਰ ਸੰਭਵ ਰਸਤਾ ਅਪਣਾਉਂਦੇ ਹਨ |ਅਕਸਰ ਲੋਕ ਛੋਟੇ ਪਰਦੇ ਤੋਂ ਉੱਠ ਕੇ ਵੱਡੇ ਪਰਦੇ ਤੇ ਜਾਂਦੇ ਹਨ ਜਿਵੇਂ ਸੁਸ਼ਾਂਤ ਸਿੰਘ ਰਾਜਪੂਤ ਅਤੇ ਮੌਨੀ ਰਾਏ |ਪਰ ਕੁੱਝ ਐਕਟਰ ਅਜਿਹੇ ਵੀ ਹਨ ਜਿੰਨਾਂ ਨੇ ਉਲਟਾ ਰਸਤਾ ਚੁਣਿਆਂ ਹੈ |ਇਹਨਾਂ ਐਕਟਰਾਂ ਨੇ ਆਪਣੀ ਪਾਰੀ ਦੀ ਸ਼ੁਰੂਆਤ ਤਾਂ ਵੱਡੇ ਪਰਦੇ ਤੋਂ ਕੀਤੀ ਪਰ ਵਕਤ ਨੇ ਉਹਨਾਂ ਨੂੰ ਛੋਟੇ ਪਰਦੇ ਤੇ ਸਟਾਰ ਬਣ ਦਿੱਤਾ |ਇਸ ਲਿਸਟ ਵਿਚ ਟੀਵੀ ਇੰਡਸਟਰੀ ਦੇ ਕਈ ਮਸ਼ਹੂਰ ਨਾਮ ਸ਼ਾਮਿਲ ਹਨ |ਫਿਲਮਾਂ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਇਹ ਸਿਤਾਰੇ ਅੱਜ ਟੀਵੀ ਉੱਪਰ ਰਾਜ ਕਰ ਰਹੇ ਹਨ |ਅੱਜ ਦੀ ਇਸ ਪੋਸਟ ਵਿਚ ਅਸੀਂ ਤੁਹਾਨੂੰ ਕੁੱਝ ਅਜਿਹੇ ਹੀ ਸਿਤਾਰਿਆਂ ਦੇ ਬਾਰੇ ਦੱਸਣ ਜਾ ਰਹੇ ਹਾਂ ਜਿੰਨਾਂ ਨੇ ਸ਼ੁਰੂਆਤ ਤਾਂ ਵੱਡੇ ਪਰਦੇ ਤੋਂ ਕੀਤੀ ਪਰ ਉਹਨਾਂ ਨੂੰ ਪਹਿਚਾਣ ਛੋਟੇ ਪਰਦੇ ਤੋਂ ਮਿਲੀ |1. ਆਸਿਫ਼ ਸ਼ੇਖ – ਆਸਿਫ਼ ਸ਼ੇਖ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਫਿਲਮ “ਯਾਰਾ ਦਿਲਦਾਰਾ” ਤੋਂ ਕੀਤੀ ਸੀ |ਇਸ ਤੋਂ ਬਾਅਦ ਉਹ “ਕਰਨ ਅਰਜੁਨ” “ਹਸੀਨਾ ਮਾਨ ਜਾਏਗੀ” ਜਿਹੀਆਂ ਫਿਲਮਾਂ ਵਿਚ ਨਜਰ ਆਏ ਪਰ ਪਹਿਚਾਣ ਉਹਨਾਂ ਨੇ ਐਂਡ ਚੈਨਲ ਦੇ ਸੀਰੀਅਲ “ਭਾਬੀ ਜੀ ਘਰ ਪਰ ਹੈ” ਵਿਚ ਵਿਭੂਤੀ ਨਰਾਇਣ ਮਿਸ਼ਰਾ ਤੋਂ ਮਿਲੀ |

2. ਨਕੁਲ ਮਹਿਤਾ – ਫਲਾੱਪ ਫਿਲਮ “ਹਾਲ ਏ ਦਿਲ” ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਨਕੁਲ ਮਹਿਤਾ ਮਸ਼ਹੂਰ ਟੀਵੀ ਸ਼ੋਅ “ਪਿਆਰ ਕਾ ਦਰਦ ਮੀਠਾ-ਮੀਠਾ ਪਿਆਰਾ-ਪਿਆਰਾ” ਤੋਂ ਮਿਲੀ |ਇਸ ਸੀਰੀਅਲ ਦੀ ਬਦੌਲਤ ਅੱਜ ਉਹ ਘਰ-ਘਰ ਵਿਚ ਮਸ਼ਹੂਰ ਹਨ |3. ਰੋਨਿਤ ਰਾਏ – ਰੋਨਿਤ ਰਾਏ ਦਾ ਨਾਮ ਅੱਜ ਟੀਵੀ ਦੇ ਸਭ ਤੋਂ ਮਸ਼ਹੂਰ ਸਿਤਾਰਿਆਂ ਵਿਚ ਸ਼ਾਮਿਲ ਹੁੰਦਾ ਹੈ |ਉਹਨਾਂ ਨੇ ਸ਼ੁਰੂਆਤੀ ਦਿਨਾਂ ਵਿਚ ਇੱਕ ਨਹੀਂ ਬਲਕਿ ਅਨੇਕਾਂ ਫਿਲਮਾਂ ਵਿਚ ਕੰਮ ਕੀਤਾ ਹੈ ਪਰ ਮਨਮੁਤਾਬਿਕ ਸਫਲਤਾ ਨਾ ਮਿਲਣ ਤੇ ਟੀਵੀ ਸ਼ੋਅ ਵੱਲ ਆ ਗਏ |ਇਸ ਤੋਂ ਬਾਅਦ ਉਹਨਾਂ ਨੂੰ “ਕਸੌਟੀ ਜ਼ਿੰਦਗੀ” ਵਿਚ “ਮਿਸਟਰ ਬਜਾਜ” ਦਾ ਕਿਰਦਾਰ ਮਿਲਿਆ ਜਿਸਨੇ ਉਹਨਾਂ ਦੀ ਜ਼ਿੰਦਗੀ ਬਦਲ ਦਿੱਤੀ |ਅੱਜ ਰੋਨਿਤ ਟੀਵੀ ਇੰਡਸਟਰੀ ਦੇ ਅਮਿਤਾਭ ਬੱਚਨ ਕਹੇ ਜਾਂਦੇ ਹਨ |4. ਵਤਸਲ ਸੇਠ – “ਟਾਰਜਨ ਦ ਵੰਡਰ ਕਾਰ” ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਵਤਸਲ ਸੇਠ ਅੱਜ ਟੀਵੀ ਦੇ ਸਟਾਰ ਹਨ |ਫਿਲਮ ਫਲਾੱਪ ਹੋਣ ਤੋਂ ਬਾਅਦ ਉਹਨਾਂ ਨੇ ਟੀਵੀ ਦੇ ਸੀਰੀਅਲ “ਏਕ ਹਸੀਨਾ ਥੀ” ਵਿਚ ਕੰਮ ਕੀਤਾ |ਇਹ ਸੀਰੀਅਲ ਹਿੱਟ ਹੋਇਆ ਅਤੇ ਉਹ ਸਭ ਦੇ ਮਨਪਸੰਦ ਬਣ ਗਏ |

5. ਦਿਲੀਪ ਜੋਸ਼ੀ – ਦਿਲੀਪ ਜੋਸ਼ੀ ਨੂੰ ਅੱਜ ਘਰ-ਘਰ ਵਿਚ ਲੋਕ “ਜੇਠਾਲਾਲ” ਦੇ ਨਾਮ ਨਾਲ ਪਹਿਚਾਣਦੇ ਹਨ |ਸ਼ੁਰੂਆਤੀ ਦਿਨਾਂ ਵਿਚ ਉਹ ਸਲਮਾਨ ਖਾਨ ਦੇ ਨਾਲ ਫਿਲਮ “ਹਮ ਅਪਨਕੇ ਹੈ ਕੌਣ” ਅਤੇ ਕੁੱਝ ਗਿਣੀਆਂ-ਚੁਣੀਆਂ ਫਿਲਮਾਂ ਵਿਚ ਨਜਰ ਆਏ ਸੀ ਪਰ ਪਹਿਚਾਣ ਉਹਨਾਂ ਨੂੰ “ਤਾਰਕ ਮਹਿਤਾ ਕਾ ਉਲਟਾ ਚਸ਼ਮਾ” ਤੋਂ ਮਿਲੀ |6. ਰੁਪਾਲੀ ਗੰਗੁਲੀ – “ਅੰਗਾਰਾ” ਅਤੇ “ਦੋ ਆਂਖੇ ਬਾਰਾਂ ਹਾਥ” ਜਿਹੀਆਂ ਫਿਲਮਾਂ ਵਿਚ ਕੰਮ ਕਰਨ ਵਾਲੀ ਰੁਪਾਲੀ ਗੰਗੁਲੀ ਮਸ਼ਹੂਰ ਟੀਵੀ ਸ਼ੋਅ “ਸਾਰਾਭਾਈ ਵਰਸੇਸ ਸਾਰਾਭਾਈ” ਤੋਂ ਹੋਈ |7. ਸ਼ੇਖਰ ਸੁਮਨ – ਸ਼ੇਖਰ ਸੁਮਨ ਨੇ ਆਪਣੇ ਸ਼ੁਰੂਆਤੀ ਦਿਨਾਂ ਵਿਚ ਕੁੱਝ ਫਿਲਮਾਂ ਵਿਚ ਕੰਮ ਕੀਤਾ ਸੀ ਪਰ ਮਨਮੁਤਾਬਿਕ ਸ੍ਲਤਾ ਨਾ ਮਿਲਣ ਤੇ ਉਹ ਛੋਟੇ ਪਰਦੇ ਤੇ ਆਪਣੀ ਕਿਸਮਤ ਅਜਮਾਉਣ ਆ ਗਏ |ਸੀਰੀਅਲ “ਦੇਖ ਭਾਈ ਦੇਖ” ਨੇ ਉਹਨਾਂ ਦੀ ਘਰ-ਘਰ ਵਿਚ ਪਹਿਚਾਣ ਬਣਾ ਦਿਤੀ |ਉਹ ਫਿਲਮੀ ਸਿਤਾਰੇ ਤੋਂ ਟੀਵੀ ਦੇ ਮਸ਼ਹੂਰ ਸਟਾਰ ਬਣ ਗਏ ਹਨ |

Leave a Reply

Your email address will not be published. Required fields are marked *