Home / ਤਾਜ਼ਾ ਗਿਆਨ / ਪਰੰਪਰਾਗਤ ਖੇਤੀ ਛੱਡ ਕੇ ਆਧੁਨਿਕ ਖੇਤੀ ਨੇ ਬਦਲੀ ਇਸ ਜਗ੍ਹਾ ਦੇ ਕਿਸਾਨਾਂ ਦੀ ਕਿਸਮਤ

ਪਰੰਪਰਾਗਤ ਖੇਤੀ ਛੱਡ ਕੇ ਆਧੁਨਿਕ ਖੇਤੀ ਨੇ ਬਦਲੀ ਇਸ ਜਗ੍ਹਾ ਦੇ ਕਿਸਾਨਾਂ ਦੀ ਕਿਸਮਤ

12 ਸਾਲ ਪਹਿਲਾਂ ਇੱਥੋਂ ਦੇ ਕਿਸਾਨ ਕਰਜੇ ਵਿਚ ਡੁੱਬੇ ਹੋਏ ਸੀ |ਪਰਿਵਾਰ ਪਰੰਪਰਾਗਤ ਖੇਤੀ ਤੇ ਨਿਰਭਰ ਸੀ |ਜਿਸ ਨਾਲ ਗੁਜਾਰੇ ਲਾਇਕ ਹੀ ਆਮਦਨੀ ਹੁੰਦੀ ਸੀ |ਕੇਵਲ 12 ਸਾਲ ਵਿਚ ਸਬਜ਼ੀ ਦੀ ਖੇਤੀ ਵਿਚ ਇੱਕ ਅਜਿਹੀ ਕ੍ਰਾਂਤੀ ਆਈ ਕਿ ਕਿਸਾਨਾਂ ਦੀ ਕਿਸਮਤ ਬਦਲ ਗਈ |ਕਿਸਾਨ ਮਾਲਾਮਾਲ ਤਾਂ ਹੋਏ ਹੀ ਨਾਲ ਹੀ ਵਿਦੇਸ਼ੀ ਵੀ ਉਹਨਾਂ ਦੀ ਇਹ ਨਵੀਂ ਤਕਨੀਕ ਤੋਂ ਰੂਬਰੂ ਹੋਣ ਦੇ ਲਈ ਆਉਣ ਲੱਗੇ |ਬੇਬੀਕਾੱਰਨ,ਸਵੀਟਕਾੱਰਨ ਨੇ ਅੱਠ ਪਿੰਡਾਂ ਦੇ ਕਿਸਾਨਾਂ ਨੂੰ ਅੰਤਰਰਾਸ਼ਟਰੀ ਸਤਰ ਤੇ ਪਹਿਚਾਣ ਦਿੱਤੀ ਹੈ |ਅਟੇਰਨਾ ਪਿੰਡ ਦੇ ਅਵਾਰਡੀ ਕਿਸਾਨ ਕੰਵਲ ਸਿੰਘ ਚੌਹਾਨ, ਤਾਹਰ ਸਿੰਘ ਚੌਹਾਨ, ਸੋਨੂੰ ਚੌਹਾਨ, ਮਨਾਲੀ ਦੇ ਅਰੁਣ ਚੌਹਾਨ, ਦਿਨੇਸ਼ ਚੌਹਾਨ ਨੇ ਦੱਸਿਆ ਕਿ 12 ਸਾਲ ਪਹਿਲਾਂ ਇੱਕ ਸਮਾਂ ਸੀ ਜਦ ਕਿਸਾਨ ਕੇਵਲ ਕਣਕ ਅਤੇ ਝੋਨੇ ਦੀ ਖੇਤੀ ਤੇ ਨਿਰਭਰ ਸਨ |ਪਰਿਵਾਰ ਦਾ ਗੁਜਾਰਾ ਮੁਸ਼ਕਿਲ ਨਾਲ ਚਲਦਾ ਸੀ |ਕਿਸਾਨਾਂ ਦੇ ਮਨ ਵਿਚ ਕੁੱਝ ਅਲੱਗ ਕਰਨ ਦੀ ਭਾਵਨਾ ਪੈਦਾ ਹੋਈ |

ਅਟੇਰਨਾ ਪਿੰਡ ਦੇ ਕੰਵਲ ਸਿੰਘ ਚੌਹਾਨ ਨੇ ਸਭ ਤੋਂ ਪਹਿਲਾਂ ਬੇਬੀਕਾੱਰਨ ਅਤੇ ਸਵੀਟਕਾੱਰਨ ਦੀ ਖੇਤੀ ਸ਼ੁਰੂ ਕੀਤੀ |ਜਦ ਮੰਡੀ ਵਿਚ ਭਾਅ ਚੰਗੇ ਮਿਲਣ ਲੱਗੇ ਤਾਂ ਬਾਕੀ ਕਿਸਾਨ ਵੀ ਆਕਰਸ਼ਿਤ ਹੋਏ |ਅੱਜ ਅੱਠ ਪਿੰਡਾਂ ਦੇ ਕਿਸਾਨ ਪੂਰੀ ਤਰਾਂ ਨਾਲ ਸਬਜ਼ੀ ਦੀ ਖੇਤੀ ਨੂੰ ਕਾਰੋਬਾਰ ਦੇ ਤੌਰ ਤੇ ਕਰ ਰਹੇ ਹਨ |ਪੋਲ ਹਾਊਸ ਵਿਚ ਤਿਆਰ ਸਬਜ਼ੀ ਅਤੇ ਮਸ਼ਰੂਮ ਆਜਾਦਪੁਰ ਮੰਡੀ ਵਿਚ ਹੱਥੋਂ-ਹੱਥ ਵਿੱਕ ਰਹੇ ਹਨ |ਮਨਾਲੀ ਦੇ ਕਿਸਾਨ ਤਾਹਰ ਸਿੰਘ ਚੌਹਾਨ ਨੇ ਕਿਹਾ ਕਿ ਇੱਕ ਸੋਚ ਨੇ ਉਹਨਾਂ ਨੇ ਜਿੰਦਗੀ ਬਦਲ ਦਿੱਤੀ |ਪਹਿਲਾਂ ਉਹ ਆੜਤੀਏ ਦੇ ਸਾਹਮਣੇ ਕਰਜੇ ਦੇ ਲਈ ਹੱਥ ਅੱਡਦੇ ਸਨ |ਅੱਜ ਆੜਤੀ ਉਹਨਾਂ ਦੇ ਕੋਲ ਖੇਤ ਵਿਚ ਹੀ ਫਸਲ ਖਰੀਦਣ ਦੇ ਲਈ ਪਹੁੰਚ ਰਹੇ ਹਨ |ਸਵੀਟਕਾੱਰਨ ਅਤੇ ਬੇਬੀਕਾੱਰਨ ਨੇ ਕਿਸਾਨਾਂ ਦੀ ਹਨੇਰੀ ਜਿੰਦਗੀ ਵਿਚ ਰੌਸ਼ਨੀ ਪੈਦਾ ਕਰ ਦਿੱਤੀ ਹੈ |ਇੱਥੋਂ ਦੇ ਕਿਸਾਨ ਬਹੁਤ ਖੁਸ਼ ਹਨ |

ਪਹਿਲਾਂ ਇੱਕ ਟਰੈਕਟਰ ਨੂੰ ਖਰੀਦਣਾ ਇੱਥੋਂ ਦੇ ਕਿਸਾਨਾਂ ਦਾ ਸੁਪਨਾ ਹੁੰਦਾ ਸੀ |ਅੱਜ ਹਰ ਕਿਸਾਨ ਦੇ ਕੋਲ ਮਹਿੰਗੀ ਕਾਰ ਵੀ ਹੈ |ਕਿਸਾਨਾਂ ਦੇ ਕੋਲ ਮਜਦੂਰੀ ਕਰਨ ਦੇ ਲਈ ਬਾਹਰ ਤੋਂ ਲੇਵਰ ਆ ਰਹੀ ਹੈ |ਇੱਕ ਸਮਾਂ ਸੀ ਜਦ ਪੂਰਾ ਪਰਿਵਾਰ ਖੇਤ ਵਿਚ ਕੰਮ ਕਰਦਾ ਸੀ ਅਤੇ ਦੋ ਸਮੇਂ ਦੀ ਰੋਟੀ ਵੀ ਮੁਸ਼ਕਿਲ ਨਾਲ ਖਾ ਪਾਉਂਦਾ ਸੀ |ਸਬਜ਼ੀ ਨੇ ਉਹਨਾਂ ਦੇ ਪਿੰਡ ਦੀ ਤਕਦੀਰ ਬਦਲ ਦਿੱਤੀ |ਕਿਸਾਨ ਕੰਵਲ ਸਿੰਘ ਚੌਹਾਨ ਨੇ ਕਿਹਾ ਕਿ ਝੋਨੇ ਅਤੇ ਕਣਕ ਦੀ ਫਸਲ ਤੋਂ ਸਾਲ ਭਰ ਕਿਸਾਨ ਨੂੰ 80 ਹਜਾਰ ਰੁਪਏ ਦੀ ਆਮਦਨੀ ਹੁੰਦੀ ਹੈ |ਕਿਸਾਨ ਬੇਬੀਕਾੱਰਨ, ਸਵੀਟਕਾੱਰਨ ਅਤੇ ਮਸ਼ਰੂਮ ਤੋਂ ਸਾਲ ਵਿਚ ਢੇਢ ਲੱਖ ਤੋਂ ਦੋ ਲੱਖ ਰੁਪਏ ਤੱਕ ਪ੍ਰਤੀ ਏਕੜ ਆਮਦਨੀ ਲੈ ਰਹੇ ਹਨ |ਸਬਜ਼ੀ ਦੀ ਫਸਲ ਤੇ ਕਣਕ ਝੋਨੇ ਤੋਂ ਘੱਟ ਹੀ ਖਰਚਾ ਆਉਂਦਾ ਹੈ |ਇੱਥੋਂ ਦੇ ਅੱਠ ਪਿੰਡਾਂ ਦੇ ਜਿਆਦਾਤਰ ਕਿਸਾਨ ਜੈਵਿਕ ਖਾਦ ਦਾ ਪ੍ਰਯੋਗ ਕਰ ਰਹੇ ਹਨ |ਜਿਸ ਨਾਲ ਯੂਰੀਏ ਦੀ ਲਾਗਤ ਘੱਟ ਹੋ ਰਹੀ ਹੈ |

Leave a Reply

Your email address will not be published. Required fields are marked *