Home / ਕਮਾਈ ਸਰੋਤ / ਜਿੰਨਾਂ ਗਾਵਾਂ ਨੂੰ ਲੋਕ ਬੇਕਾਰ ਸਮਝ ਕੇ ਛੱਡ ਦਿੰਦੇ ਹਨ ਉਹਨਾਂ ਤੋਂ ਇਸ ਜਗ੍ਹਾ ਤੇ ਹੋ ਰਹੀ ਹੈ ਲੱਖਾਂ ਦੀ ਕਮਾਈ

ਜਿੰਨਾਂ ਗਾਵਾਂ ਨੂੰ ਲੋਕ ਬੇਕਾਰ ਸਮਝ ਕੇ ਛੱਡ ਦਿੰਦੇ ਹਨ ਉਹਨਾਂ ਤੋਂ ਇਸ ਜਗ੍ਹਾ ਤੇ ਹੋ ਰਹੀ ਹੈ ਲੱਖਾਂ ਦੀ ਕਮਾਈ

ਦੁੱਧ ਨਾ ਦੇ ਪਾਉਣ ਦੀ ਸਥਿਤੀ ਵਿਚ ਜਿੰਨਾਂ ਗਾਵਾਂ ਨੂੰ ਕਿਸਾਨਾਂ ਅਤੇ ਗਊ ਪਾਲਕਾਂ ਨੇ ਅਣਉਪਯੋਗੀ ਸਮਝ ਕੇ ਲਵਾਰਿਸ ਭੁੱਖਾ-ਪਿਆਸਾ ਭਟਕਣ ਦੇ ਲਈ ਛੱਡ ਦਿੱਤਾ ਸੀ |ਹੁਣ ਉਹਨਾਂ ਗਾਵਾਂ ਦੇ ਗੋਬਰ ਅਤੇ ਪੇਸ਼ਾਬ ਤੋਂ ਨਗਰ ਨਿਗਮ ਦੀ ਲਾਲਟਿਪਾਰਾ ਗਊਸ਼ਾਲਾ ਵਿਚ ਖਾਦ, ਨੈਚੁਰਲ ਖਾਦ ਤੇ ਧੂਫਬੱਤੀ ਬਣਾਈ ਜਾ ਰਹੀ ਹੈ |ਇਸ ਤੋਂ ਇਲਾਵਾ ਪੇਸ਼ਾਬ ਤੋਂ ਕੈਮੀਕਲ ਰਹਿਤ ਗੋਨਾਇਲ ਅਤੇ ਕੀਟਨਾਸ਼ਕ ਦਵਾਈਆਂ ਅਤੇ ਮੱਛਰ ਭਜਾਉਣ ਦੀ ਧੂਫਬੱਤੀ ਤਿਆਰ ਕੀਤੀ ਜਾ ਰਹੀ ਹੈ |ਕੀਟਨਾਸ਼ਕ ਦਵਾਈਆਂ ਖੇਤੀ ਅਤੇ ਬਾਗਬਾਨੀ ਦੇ ਲਈ ਬਹੁਤ ਉਪਯੋਗੀ ਹਨ |ਇਸ ਨਾਲ ਨਗਰ ਨਿਗਮ ਨੂੰ ਵੀ ਹੁਣ ਤੱਕ ਕਰੀਬ 3 ਲੱਖ ਰੁਪਏ ਦਾ ਆਰਥਿਕ ਲਾਭ ਹੋ ਚੁੱਕਿਆ ਹੈ |ਪ੍ਰਕਿਰਤੀ ਵਿਚ ਗਾਂ ਦੇ ਗੋਬਰ ਅਤੇ ਪੇਸ਼ਾਬ ਨੂੰ ਸਭ ਤੋਂ ਪਵਿੱਤਰ ਅਤੇ ਸ਼ੁੱਧ ਮੰਨਿਆਂ ਜਾਂਦਾ ਹੈ |ਹਿੰਦੂ ਧਰਮ ਵਿਚ ਗਾਂ ਦੇ ਪੇਸ਼ਾਬ ਅਤੇ ਗੋਬਰ ਦਾ ਉਪਯੋਗ ਬਹੁਤ ਕੀਤਾ ਜਾਂਦਾ ਹੈ, ਕਿਹਾ ਜਾਂਦਾ ਹੈ ਕਿ ਇਸਦੇ ਪੀਣ ਨਾਲ ਮਨੁੱਖ ਦੇ ਸਭ ਦੋਸ਼ ਦੂਰ ਹੋ ਜਾਣਦੇ ਹਨ |ਨਗਰ ਨਿਗਮ ਦੀ ਲਾਲਟਿਪਾਰਾ ਗਊਸ਼ਾਲਾ ਵਿਚ ਕਰੀਬ 6000 ਗਾਵਾਂ ਹਨ, ਇਹਨਾਂ ਗਾਵਾਂ ਤੋਂ ਹਰ ਰੋਜ ਨਗਰ ਨਿਗਮ ਨੂੰ 60 ਹਜਾਰ ਕਿੱਲੋ ਗੋਬਰ ਮਿਲਦਾ ਹੈ |

ਇਸ ਗੋਬਰ ਦਾ ਨਗਰ ਨਿਗਮ ਨੇ ਕਈ ਤਰਾਂ ਨਾਲ ਉਪਯੋਗ ਕਰਨਾ ਸ਼ੁਰੂ ਕਰ ਦਿੱਤਾ ਹੈ |ਇਸ ਤੋਂ ਇਲਾਵਾ ਗਾਂ ਦਾ ਪੇਸ਼ਾਬ ਜਿਸਦਾ ਹੁਣ ਤੱਕ ਕੋਈ ਉਪਯੋਗ ਨਹੀਂ ਹੁੰਦਾ ਇਸ ਉਸ ਨਾਲ ਉੱਥੇ ਹੁਣ ਫ਼ਨਾਇਲ ਦੇ ਸਥਾਨ ਤੇ ਗੋਨਾਇਲ ਬਣ ਰਿਹਾ ਹੈ, ਜੋ ਫਨਾਇਲ ਤੋਂ ਵੀ ਵਧੀਆ ਕੰਮ ਕਰਦਾ ਹੈ, ਨਾਲ ਹੀ ਪੇਸ਼ਾਬ ਬਣਨ ਵਾਲੇ ਕੀਟਨਾਸ਼ਕਾਂ ਦਾ ਉਪਯੋਗੀ ਖੇਤੀ ਵਿਚ ਕੀਤਾ ਜਾ ਰਿਹਾ ਹੈ  |ਜਿਸ ਨਾਲ ਖੇਤੀ ਨੂੰ ਨੁਕਸਾਨ ਪਹੁੰਚਾਉਣ ਵਾਲੇ ਕੀਟਾ ਦਾ ਖਾਤਮਾਂ ਤਾਂ ਹੁੰਦਾ ਹੀ ਹੈ ਨਾਲ ਹੀ ਮਨੁੱਖ ਦੀ ਸਿਹਤ ਤੇ ਵੀ ਇਸਦਾ ਕੋਈ ਮਾੜਾ ਪ੍ਰਭਾਵ ਨਹੀਂ ਪੈਂਦਾ |ਨਗਰ ਨਿਗ੍ਰਮ ਦੀ ਲਾਲਟਿਪਾਰਾ ਗਊਸ਼ਾਲਾ ਵਿਚ ਬਣਾਈ ਜਾ ਰਹੀ ਧੂਫ ਵਿਚ ਗਾਂ ਦਾ ਗੋਬਰ, ਲਾਲ ਚੰਦਨ, ਨਾਗਰਮੋਥਾ, ਜਟਾਮਾਸੀ, ਕਪੂਰ ਕਾਚਰੀ, ਗਊਮੂਤਰ ਅਤੇ ਦੇਸੀ ਘਿਉ ਪਾਇਆ ਜਾਂਦਾ ਹੈ |ਇਹਨਾਂ ਨੂੰ ਮਿਲਾਉਣ ਤੋਂ ਬਾਅਦ ਇਸਨੂੰ ਅਕਾਰ ਦੇ ਕੇ ਸੁੱਕਣ ਦੇ ਲਈ ਰੱਖਿਆ ਜਾਂਦਾ ਹੈ |

ਗੋਨਾਇਲ ਬਣਾਉਣ ਦੇ ਲਈ ਗਾਂ ਅਤੇ ਵੱਛੀਆਂ ਦਾ ਗਊਮੂਤਰ ਇਕੱਠਾ ਕੀਤਾ ਜਾਂਦਾ ਹੈ, ਇਸ ਤੋਂ ਬਾਅਦ ਇਸ ਵਿਚ ਚੀੜ ਦਾ ਤੇਲ ਅਤੇ ਨਿੰਮ ਮਿਲਾਈ ਜਾਂਦੀ ਹੈ |ਇਸ ਨਾਲ ਜਿੱਥੇ ਵੀ ਪੋਚਾ ਲਗਾਇਆ ਜਾਂਦਾ ਹੈ ਉੱਥੋਂ ਦੇ ਕੀਟਾਣੂ ਖਤਮ ਹੋ ਜਾਂਦੇ ਹਨ |ਗੋਬਰ, ਗਊਮੂਤਰ ਵਿਚ ਜਾਮਾਰੋਜਾ, ਤੁਲਸੀ, ਨਿੰਮਗਿਰੀ, ਚੀੜ ਦਾ ਤੇਲ, ਕਪੂਰ, ਨਿੰਮ ਤੇਲ, ਨਾਗਰਮੋਥਾ, ਮੈਂਦਾ, ਲੱਕੜੀ ਅਤੇ ਰੋਹਤਕ ਲੱਕੜੀ ਨੂੰ ਮਿਲਾ ਕੇ ਧੂਫਬੱਤੀ ਤਿਆਰ ਕੀਤੀ ਜਾ ਰਹੀ ਹੈ |ਦੱਸਿਆ ਜਾਂਦਾ ਹੈ ਕਿ ਇਸਨੂੰ ਇਸਤੇਮਾਲ ਕਰਨ ਨਾਲ ਘਰ ਵਿਚ ਸੁਗੰਧ ਤਾਂ ਰਹਿੰਦੀ ਹੀ ਹੈ ਨਾਲ ਹੀ ਮੱਛਰ ਵੀ ਭੱਜ ਜਾਂਦੇ ਹਨ |ਗਾਂ ਦੇ ਗੋਬਰ ਤੋਂ ਗਊਸ਼ਾਲਾ ਵਿਚ ਖਾਦ ਵੀ ਤਿਆਰ ਕੀਤੀ ਜਾ ਰਹੀ, ਇਸ ਖਾਦ ਨੂੰ ਉਦਯੋਗ ਕਿਸਾਨਾਂ ਨੂੰ ਦਿੱਤਾ ਜਾਵੇਗਾ |ਗਾਂ ਦੇ ਗੋਬਰ ਨੂੰ ਇਕੱਠਾ ਕਰਕੇ ਉਸਦੇ ਸਤਰਕਚਰ ਬਣਾਏ ਗਏ ਹਨ |ਇਹਨਾਂ ਉੱਪਰ ਸਮੇਂ-ਸਮੇਂ ਤੇ ਪਾਣੀ ਦਾ ਛਿੜਕਾਅ ਕੀਤਾ ਜਾਂਦਾ ਹੈ |ਜਦ ਇਹ ਸੁਕ ਜਾਂਦਾ ਹੈ ਤਾਂ ਇਸਨੂੰ ਛਾਣ ਕੇ ਕਿਸਾਨਾਂ ਨੂੰ ਜੈਵਿਕ ਖਾਦ ਵੇਚਣ ਦੇ ਲਈ ਤਿਆਰ ਕੀਤਾ ਜਾ ਰਿਹਾ ਹੈ |

Leave a Reply

Your email address will not be published. Required fields are marked *