Home / ਕਿਸਾਨਬਾਣੀ / ਖੇਤ ਵਿਚ 19 ਫੁੱਟ ਦਾ ਗੰਨਾ ਉਗਾਉਂਦਾ ਹੈ ਇਹ ਕਿਸਾਨ ਅਤੇ ਸਲਾਨਾ ਕਰਦਾ ਹੈ ਕਰੋੜਾਂ ਦੀ ਕਮਾਈ

ਖੇਤ ਵਿਚ 19 ਫੁੱਟ ਦਾ ਗੰਨਾ ਉਗਾਉਂਦਾ ਹੈ ਇਹ ਕਿਸਾਨ ਅਤੇ ਸਲਾਨਾ ਕਰਦਾ ਹੈ ਕਰੋੜਾਂ ਦੀ ਕਮਾਈ

ਭਾਰਤ ਦੇ ਕਿਸਾਨ ਹਮੇਸ਼ਾਂ ਤੋਂ ਹੀ ਆਪਣੀ ਫਸਲ ਨੂੰ ਲੈ ਕੇ ਚਿੰਤਾ ਵਿਚ ਰਹਿੰਦੇ ਹਨ ਅਤੇ ਚਿੰਤਿਤ ਵੀ ਕਿਉਂ ਨਾ ਹੋਣ ? ਕਦੇ ਉਹਨਾਂ ਦੀ ਫਸਲ ਬਰਬਾਦ ਹੋ ਜਾਂਦੀ ਹੈ ਅਤੇ ਕਦੇ ਉਹਨਾਂ ਦੀ ਫਸਲ ਦਾ ਚੰਗਾ ਮੁੱਲ ਨਹੀਂ ਮਿਲ ਪਾਉਂਦਾ |ਖਾਸ ਤੌਰ ਤੇ ਗੰਨਾ ਕਿਸਾਨ ਆਪਣੀ ਫਸਲ ਦਾ ਵਧੀਆ ਮੁੱਲ ਨਾ ਮਿਲ ਪਾਉਣ ਦੇ ਕਾਰਨ ਜਿਆਦਾ ਤਕਲੀਫ਼ ਵਿਚ ਰਹਿੰਦੇ ਹਨ |ਉਹ ਹਰ ਵਕਤ ਇਹੀ ਸੋਚਦੇ ਰਹਿੰਦੇ ਹਨ ਕਿ ਕਾਸ਼ ਇਸ ਵਾਰ ਦੀ ਫਸਲ ਤੋਂ ਉਹ ਇੰਨਾਂ ਕਮਾ ਸਕੇ ਕਿ ਪਿੱਛਲੀ ਫਸਲ ਦੇ ਲਈ ਲਿਆ ਗਿਆ ਕਰਜ ਵਾਪਿਸ ਕਰ ਸਕੇ |ਪਰ ਮੁੰਬਈ ਤੋਂ ਕਰੀਬ 400 ਕਿਲੋਮੀਟਰ ਦੂਰ ਸਾਂਗਲੀ ਜ਼ਿਲ੍ਹੇ ਦੀ ਤਹਸੀਲ ਵਾਲਵਾ ਵਿਚ ਕਾਰਨਬਾੜੀ ਦੇ ਸੁਰੇਸ਼ ਦੀ ਕਹਾਣੀ ਕੁੱਝ ਹੋਰ ਹੈ |ਇਹ ਕਿਸਾਨ ਹੋਰਨਾਂ ਕਿਸਾਨਾਂ ਦੀ ਤੁਲਣਾ ਵਿਚ ਜਿਆਦਾ ਪੈਸਾ ਕਮਾ ਰਿਹਾ ਹੈ ਅਤੇ ਉਹ ਵੀ ਕੇਵਲ ਆਪਣੇ ਖੇਤਾਂ ਵਿਚ ਥੋੜਾ ਜਿਹਾ ਬਦਲਾਵ ਕਰਨ ਤੋਂ ਬਾਅਦ |ਉਸਨੇ ਆਪਣੇ ਖੇਤ ਵਿਚ ਬਦਲਾਵ ਕੀਤਾ ਅਤੇ ਫਿਰ ਪਹਿਲਾਂ ਤੋਂ ਜਿਆਦਾ ਖੇਤੀ ਤੋਂ ਮੁਨਾਫਾ ਹੋਣਾ ਲੱਗਾ |ਅੱਜ ਦੇਖਿਆ ਜਾ ਰਿਹਾ ਹੈ ਕਿ ਇਹ ਕਿਸਾਨ ਹੁਣ ਕਰੋੜਾਂ ਰੁਪਏ ਕਮਾ ਰਿਹਾ ਹੈ |

ਸੁਰੇਸ਼ ਨੇ ਆਪਣੇ ਖੇਤਾਂ ਵਿਚ ਅਜਿਹਾ ਕ੍ਰਿਸ਼ਮਾ ਕੀਤਾ ਕਿ ਮਹਾਂਰਾਸ਼ਟਰ, ਕਰਨਾਟਕ, ਯੂਪੀ ਤਕ ਦੇ ਕਿਸਾਨ ਉਸਦੀ ਤਰੀਫ ਕਰਦੇ ਹਨ |ਉਸਦੀ ਖੋਜ ਕੀਤੀ ਤਕਨੀਕ ਦਾ ਇਸਤੇਮਾਲ ਕਰਨ ਵਾਲਿਆਂ ਵਿਚ ਪਾਕਿਸਤਾਨ ਦੇ ਵੀ ਕਈ ਕਿਸਾਨ ਸ਼ਾਮਿਲ ਹਨ |ਸੁਰੇਸ਼ ਗੰਨੇ ਤੋਂ ਸਲਾਨਾ 50-70 ਲੱਖ ਦੀ ਕਮਾਈ ਕਰਦਾ ਹੈ, ਜਦਕਿ ਹਲਦੀ ਅਤੇ ਕੇਲੇ ਨੂੰ ਮਿਲਾ ਕੇ ਉਹ ਸਾਲ ਵਿਚ ਇੱਕ ਕਰੋੜ ਤੋਂ ਜਿਆਦਾ ਦਾ ਕੰਮ ਕਰਦਾ ਹੈ |ਪਿੱਛਲੇ ਸਾਲ ਉਸਨੇ ਇੱਕ ਏਕੜ ਗੰਨਾ ਬੀਜ ਦੇ ਲਈ 2 ਲੱਖ 80 ਹਜਾਰ ਵਿਚ ਵੇਚਿਆ ਸੀ |2016 ਵਿਚ ਇੱਕ ਏਕੜ ਗੰਨੇ ਦਾ ਬੀਜ ਉਹ 3 ਲੱਖ 20 ਹਜਾਰ ਵਿਚ ਵੀ ਵੇਚ ਚੁੱਕਿਆ ਹੈ, ਪਰ ਕੁੱਝ ਸਾਲ ਪਹਿਲਾਂ ਤੱਕ ਉਹ ਵੀ ਉਹਨਾਂ ਪਰੇਸ਼ਾਨ ਕਿਸਾਨਾਂ ਵਿਚ ਸ਼ਾਮਿਲ ਸੀ ਜੋ ਭਰਪੂਰ ਪੈਸੇ ਲਗਾਉਣ ਦੇ ਬਾਵਜੂਦ ਚੰਗਾ ਉਤਪਾਦਨ ਨਹੀਂ ਲੈ ਪਾਉਂਦੇ ਸੀ |ਸੁਰੇਸ਼ ਨੌਂਵੀ ਪਾਸ ਹੈ ਪਰ ਖੇਤੀ ਨੂੰ ਕਿਸੇ ਵਿਗਿਆਨਿਕ ਦੀ ਤਰਾਂ ਕਰਦੇ ਹਨ |ਚੰਗੀ ਕਿਸਮ ਦੇ ਗੰਨੇ ਦੀ ਬਿਜਾਈ ਦੇ ਲਈ ਉਹ ਅਪਰੈਲ-ਮਈ ਤੋਂ ਲੈ ਕੇ ਜੁਲਾਈ ਤੱਕ ਖੇਤ ਤਿਆਰ ਕਰਦੇ ਹਨ |15 ਅਗਸਤ ਤੋਂ ਟ੍ਰੇ ਵਿਚ ਬਡ ਉਗਾਉਣਾ ਸ਼ੁਰੂ ਕਰ ਦਿੰਦੇ ਹਨ, ਜਿਸ ਤੋਂ ਬਾਅਦ 15 ਸਤੰਬਰ ਤੋਂ ਖੇਤ ਵਿਚ ਨਿਸ਼ਚਿਤ ਦੂਰੀ ਪਲਾਂਟੇਸ਼ਨ ਕਰ ਦਿੰਦੇ ਹਨ |

ਹੁਣ ਉਹ ਟਿਸ਼ੂ ਕਲਚਰ ਤੋਂ ਵੀ ਗੰਨਾ ਉਗਾਉਣ ਲੱਗਿਆ ਹੈ |ਉਸਦੇ ਏਰੀਏ ਵਿਚ ਕੇਲੇ ਦਾ ਟਿਸ਼ੂ ਕਲਚਰ ਬਣਾਉਣ ਵਾਲੀ ਫਰਮ ਹੈ ਉਹ ਉਸ ਤੋਂ ਆਪਣੇ ਖੇਤ ਇਚ ਵਧੀਆ ਇੱਕ ਗੰਨੇ ਤੋਂ ਟਿਸ਼ੂ ਬਣਵਾਏਗਾ, ਜਿਸ ਨਾਲ ਤਿੰਨ ਸਾਲ ਤੱਕ ਫਸਲ ਲਵੇਗਾ |ਉਹ ਦੱਸਦਾ ਹੈ ਕਿ ਕਿਸੇ ਵੀ ਫਸਲ ਦੇ ਲਈ ਜਮੀਨ ਅਤੇ ਚੰਗਾ ਬੀਜ ਹੋਣਾ ਬਹੁਤ ਅਹਿਮ ਹੁੰਦਾ ਹੈ |ਉਸਦਾ ਕਹਿਣਾ ਹੈ ਕਿ ਮੈਂ ਇਹਨਾਂ ਦੋਨਾਂ ਨੂੰ ਕਾਫੀ ਅਹਿਮੀਅਤ ਦਿੰਦਾ ਹਾਂ |ਮੈਂ ਆਪਣੇ ਬੀਜ ਖੁੱਦ ਤਿਆਰ ਕਰਦਾ ਹੈ, ਚੰਗੇ ਤਰੀਕੇ ਨਾਲ ਖੇਤੀ ਦੀ ਗੁਡਾਈ, ਖਾਦ, ਪਾਣੀ ਦਾ ਇੰਤਜਾਮ ਕਰਦਾ ਹਾਂ |ਸੁਰੇਸ਼ ਬੀਜ ਦੇ ਲਈ ਖੇਤ ਵਿਚ 9-11 ਮਹੀਨੇ ਫਸਲ ਰੱਖਦਾ ਹੈ ਤਾਂ ਮਿਲ ਦੇ ਲਈ 18 ਮਹੀਨੇ ਤੱਕ ਗੰਨਾ ਖੇਤ ਵਿਚ ਰੱਖਦਾ ਹੈ |ਉਹ ਕਹਿੰਦਾ ਹੈ ਕਿਸਾਨ ਨੂੰ ਪੇਡੀ ਦਾ ਗੰਨਾ ਨਹੀਂ ਬੀਜਣਾ ਚਾਹੀਦਾ |ਮਹਾਂਰਾਸ਼ਟਰ ਵਿਚ ਅਨੇਕਾਂ ਕਿਸਾਨ ਉਸਦੀ ਤਕਨੀਕ ਦਾ ਇਸਤੇਮਾਲ ਕਰ ਰਹੇ ਹਨ ਅਤੇ ਫਸਲ ਤੋਂ ਵਧੇਰੇ ਉਤਪਾਦਨ ਲੈ ਕੇ ਚੰਗਾ ਮੁਨਾਫਾ ਕਮਾ ਰਹੇ ਹਨ |

Leave a Reply

Your email address will not be published. Required fields are marked *