Home / ਕਿਸਾਨਬਾਣੀ / ਖੁਸ਼ਖਬਰੀ: ਪਿੱਛਲੀ ਵਾਰ ਦੇ ਮੁਕਾਬਲੇ 2000 ਤੱਕ ਵਧੇ ਬਾਸਮਤੀ ਦੇ ਰੇਟ

ਖੁਸ਼ਖਬਰੀ: ਪਿੱਛਲੀ ਵਾਰ ਦੇ ਮੁਕਾਬਲੇ 2000 ਤੱਕ ਵਧੇ ਬਾਸਮਤੀ ਦੇ ਰੇਟ

ਬਾਸਮਤੀ – 1509, ਝੋਨੇ ਦੀ ਉਹ ਵਰਾਇਟੀ, ਜਿਸਨੇ ਦੋ ਸਾਲ ਪਹਿਲਾਂ ਸਰਕਾਰ ਦੀ ਨੀਂਦ ਹਰਾਮ ਕਰ ਦਿੱਤੀ ਸੀ |ਰੇਟ ਡਿੱਗਣ ਨਾਲ ਕਿਸਾਨ ਸੜ੍ਹਕਾਂ ਤੇ ਆ ਗਏ ਸਨ, ਜਾਮ ਲਗਾ ਕਾ ਲਗਾਤਾਰ ਪ੍ਰਦਰਸ਼ਨ ਹੋ ਰਿਹਾ ਸੀ, ਕੋਈ ਖੇਤਾਂ ਵਿਚ ਝੋਨਾ ਸਾੜ ਰਿਹਾ ਸੀ ਅਤੇ ਕੋਈ ਮੰਡੀਆਂ ਵਿਚ ਛੱਡ ਕੇ ਜਾ ਰਿਹਾ ਸੀ |ਤਦ ਸਰਕਾਰ ਝੁਕੀ ਅਤੇ 1509 ਦਾ ਨਿਊਨਤਮ ਰੇਟ 1550 ਰੁਪਏ ਤੈਅ ਕੀਤਾ |ਇਸ ਉੱਪਰ ਵੀ ਕਿਸਾਨਾਂ ਦੀ ਕਮਾਈ 70% ਤੱਕ ਘੱਟ ਗਈ ਸੀ, ਪਰ ਇਸ ਵਾਰ ਇਸ 1509 ਨੇ ਕਿਸਾਨਾਂ ਨੂੰ ਦਿਵਾਲੀ ਧਮਾਕਾ ਆੱਫ਼ਰ ਦਿੱਤਾ ਹੈ |ਇਰਾਨ ਵਿਚ ਡਿਮਾਂਡ ਵਧਣ ਅਤੇ ਐਕਸਪੋਰਟਸ ਦੇ ਕੋਲ ਸਟਾੱਕ ਨਾ ਹੋਣ ਦੇ ਕਾਰਨ 1509 ਦੀ ਡਿਮਾਂਡ ਵੱਧ ਗਈ ਹੈ |ਜਿਸ ਨਾਲ ਕਿਸਾਨਾਂ ਨੂੰ ਬਹੁਤ ਫਾਇਦਾ ਹੋਣ ਵਾਲਾ ਹੈ ਅਤੇ ਕਿਸਾਨਾਂ ਨੂੰ ਇਹ ਖ਼ਬਰ ਸੁਣ ਕੇ ਬਹੁਤ ਖੁਸ਼ੀ ਹੋਣ ਵਾਲੀ ਹੈ |

ਤਿੰਨ ਸਾਲ ਬਾਅਦ 3200 ਰੁਪਏ ਪ੍ਰਤੀ ਕੁਇੰਟਲ ਤੱਕ ਦੇ ਰੇਟ ਮਿਲ ਰਹੇ ਹਨ |ਪਿੱਛਲੇ ਸਾਲ ਇਹ ਝੋਨਾ 1800 ਰੁਪਏ ਤੱਕ ਵਿਕਿਆ ਸੀ, ਉਸ ਤੋਂ ਪਹਿਲਾਂ ਇਸਦੀ ਕੀਮਤ 1200 ਰੁਪਏ ਪ੍ਰਤੀ ਕੁਇੰਟਲ ਤੱਕ ਰਹਿ ਗਈ ਸੀ |ਇਸ ਵਾਰ ਔਸਤਨ 2000 ਰੁਪਏ ਪ੍ਰਤੀ ਕੁਇੰਟਲ ਦਾ ਫਾਇਦਾ ਹੋ ਰਿਹਾ ਹੈ |ਇਸ ਹਿਸਾਬ ਨਾਲ 7 ਲੱਖ ਕਿਸਾਨਾਂ ਨੂੰ ਇੱਕ ਲੱਖ ਹੈਕਟੇਅਰ ਵਿਚ ਬੀਜੇ ਗਏ ਇਸ ਝੋਨੇ ਤੋਂ ਕਰੀਬ 450 ਕਰੋੜ ਰੁਪਏ ਦਾ ਲਾਭ ਹੋਣ ਜਾ ਰਿਹਾ ਹੈ, ਹਾਲਾਂਕਿ ਪਿੱਛਲੀ ਵਾਰ ਦੀ ਤੁਲਣਾ ਵਿਚ ਇਸ ਵਾਰ ਰਕਬਾ ਘੱਟ ਹੈ |ਜਿਸ ਵਿਚ ਇੱਕ ਲੱਖ ਹੈਕਟੇਅਰ ਵਿਚ 1509 ਹੈ |ਜਿਆਦਾਤਰ 1121 ਦੀ ਬਿਜਾਈ ਹੋਈ ਹੈ |ਸੁਪਰ ਬਾਸਮਤੀ ਵੀ ਘੱਟ ਹੈ |ਇਸ ਲਈ ਇਸ ਵਾਰ ਐਕਸਪੋਰਟ ਜਿਆਦਾ ਭਾਅ ਵਿਚ ਬਾਸਮਤੀ ਝੋਨੇ ਦੀ ਖਰੀਦ ਕਰ ਰਹੇ ਹਨ |

ਵੈਟ ਹਟੀ, ਡਿਮਾਂਡ ਵਧੀ – ਰਾਇਸ ਐਕਸਪੋਰਟ ਦੇ ਕੋਲ ਬਾਸਮਤੀ ਅਤੇ 1509 ਦੇ ਚੌਲਾਂ ਦਾ ਪੁਰਾਣਾ ਸਟਾੱਕ ਨਹੀਂ ਹੈ |ਇਸ ਲਈ ਉਹ ਜਿਆਦਾ ਖਰੀਦਦਾਰੀ ਕਰ ਰਹੇ ਹਨ |ਡਿਮਾਂਡ ਪੂਰੀ ਕਰਨ ਦੇ ਲਈ ਐਕਸਪੋਰਟ ਕਿਸਾਨਾਂ ਨੂੰ ਚੰਗੇ ਭਾਅ ਦੇ ਰਹੀ ਹੈ |ਚੌਲਾਂ ਤੋਂ ਵਿਤ ਹਟਾ ਦਿੱਤੀ ਗਈ ਹੈ |ਇਰਾਨ ਦਾ ਬਾਜਾਰ ਖੁੱਲਿਆ – ਸਾਲ 2013-14 ਵਿਚ ਇਰਾਨ ਨੇ ਭਾਰਤ ਤੋਂ 14,40,445 ਟਨ ਬਾਸਮਤੀ ਖਰੀਦੀ ਸੀ |ਇਰਾਨ ਦੀ ਮੰਗ ਨੂੰ ਦੇਖਦੇ ਹੋਏ ਐਕਸਪੋਰਟ ਨੇ 2014-15 ਵਿਚ ਓਵਰ ਸਟਾੱਕ ਓਵਰ ਕਰ ਲਿਆ ਸੀ ਪਰ ਉੱਥੇ ਮੰਗ ਘੱਟ ਗਈ ਸੀ |ਹੁਣ ਫਿਰ ਬਾਜਾਰ ਖੁੱਲਿਆ ਹੈ, ਪਿੱਛਲੇ ਦੋ ਸਾਲ ਤੋਂ ਇਰਾਨ ਵੱਲੋਂ ਜਿਆਦਾ ਡਿਮਾਂਡ ਨਾ ਹੋਣ ਦੇ ਕਾਨ ਮਿਲਰਸ ਨੂੰ ਸਮੇਂ ਨਾਲ ਭੁਗਤਾਨ ਨਹੀਂ ਹੋ ਪਾਇਆ |ਇਸ ਕਾਰਨ ਕਿਸਾਨਾਂ ਦਾ ਵੀ ਪੈਸਾ ਫਸਿਆ ਹੋਇਆ ਸੀ |ਇਸ ਵਾਰ ਭੁਗਤਾਨ ਹੋ ਰਿਹਾ ਸੀ |

Leave a Reply

Your email address will not be published. Required fields are marked *