Home / ਕਿਸਾਨਬਾਣੀ / ਕਿਸਾਨ ਨੇ ਵਿਕਸਿਤ ਕੀਤੀ ਝੋਨੇ ਦੀ ਅਜਿਹੀ ਕਿਸਮ ਜੋ ਪ੍ਰਤੀ ਏਕੜ ਵਿਚੋਂ ਦੇਵੇਗੀ 30 ਕੁਇੰਟਲ ਦਾ ਉਤਪਾਦਨ

ਕਿਸਾਨ ਨੇ ਵਿਕਸਿਤ ਕੀਤੀ ਝੋਨੇ ਦੀ ਅਜਿਹੀ ਕਿਸਮ ਜੋ ਪ੍ਰਤੀ ਏਕੜ ਵਿਚੋਂ ਦੇਵੇਗੀ 30 ਕੁਇੰਟਲ ਦਾ ਉਤਪਾਦਨ

ਚੰਗੀ ਪੈਦਾਵਾਰ ਅਤੇ ਸਵਾਦ ਇਹ ਦੋ ਸਭ ਤੋਂ ਮਹੱਤਵਪੂਰਨ ਖੂਬੀਆਂ ਹਨ ਜਿੰਨਾਂ ਦੀ ਕਿਸਾਨ ਬਿਜਾਈ ਦੇ ਲਈ ਬੀਜ ਦੀ ਚੋਣ ਕਰਦੇ ਸਮੇਂ ਤਲਾਸ਼ ਕਰਦਾ ਹੈ |ਜੇਕਰ ਬੀਜ ਰਸਾਇਣਕ ਆਦਾਨਾਂ ਦੀ ਜਰੂਰਤ ਤੋਂ ਬਿਨਾਂ ਚੰਗੀ ਤਰਾਂ ਵਿਕਾਸ ਕਰ ਸਕਦਾ ਹੈ, ਤਾਂ ਇਹ ਕਿਸਾਨ ਅਤੇ ਉਪਭੋਕਤਾ ਦੋਨਾਂ ਦੇ ਲਈ ਬੋਨਸ ਹੈ |ਮੈਸੂਰ ਦੇ ਐਮ.ਕੇ ਸ਼ੰਕਰ ਗੁਰੂ, ਜਿੰਨਾਂ ਨੂੰ ਝੋਨਾ ਉਗਾਉਣ ਦਾ 50 ਸਾਲ ਤੋਂ ਵੀ ਜਿਆਦਾ ਦਾ ਅਨੁਭਵ ਹੈ, ਨੇ ਝੋਨੇ ਦੀ ਇੱਕ ਅਜਿਹੀ ਕਿਸਮ ਵਿਕਸਿਤ ਕੀਤੀ ਹੈ ਜਿਸ ਵਿਚ ਉਪਰੋਕਤ ਸਾਰੇ ਗੁਣ ਮੌਜੂਦ ਹਨ |ਉਹਨਾਂ ਨੇ ਇਸ ਬੀਜ ਨੂੰ ਐਨ.ਐਮ.ਐਸ-2 ਦਾ ਨਾ ਦਿੱਤਾ ਹੈ ਅਤੇ ਉਹਨਾਂ ਦੁਆਰਾ ਵਿਕਸਿਤ ਕੀਤੀ ਗਈ ਝੋਨੇ ਦੀ ਇਹ ਕਿਸਮ ਕਿਸਾਨਾਂ ਲਈ ਬਹੁਤ ਹੀ ਫਾਇਦੇਮੰਦ ਹੋ ਸਕਦੀ ਹੈ ਅਤੇ ਵਧੇਰੇ ਝਾੜ ਦੇ ਸਕਦੀ ਹੈ |

 

ਗੁਰੂ 1992 ਤੋਂ ਹੀ ਅਨੇਕਾਂ ਕਿਸਮਾਂ ਦੇ ਬੀਜ ਇਕੱਠੇ ਕਰਨ ਵਿਚ ਲੱਗਿਆ ਹੋਇਆ ਹੈ |ਬੀਜਾਂ ਦੇ ਪ੍ਰਤੀ ਉਹਨਾਂ ਦੇ ਆਕਰਸ਼ਨ ਨੇ ਐਨ.ਐਮ.ਐਸ-2 ਨਾਮਕ ਇਸ ਨਵੀਂ ਕਿਸਮ ਦਾ ਵਿਕਾਸ ਕਰਨ ਵਿਚ ਉਹਨਾਂ ਦੀ ਮੱਦਦ ਕੀਤੀ |ਉਹਨਾਂ ਨੂੰ ਰਾਸ਼ਟਰੀ ਨਵਾਚਾਰ ਫਾਊਂਡੇਸ਼ਨ, ਵਿਗਿਆਨ ਅਤੇ ਖੇਤੀਬਾੜੀ ਵਿਭਾਗ, ਭਾਰਤ ਸਰਕਾਰ ਦੁਆਰਾ ਸਨਮਾਨਿਤ ਕੀਤਾ ਗਿਆ ਹੈ |ਐਨ.ਐਮ.ਐਸ-2, 130-135 ਦਿਨ ਦੀ ਫਸਲ ਹੈ |ਇੱਕ ਏਕੜ ਦੇ ਲਈ 10-15 ਕਿੱਲੋ ਬੀਜ ਦੀ ਜਰੂਰਤ ਹੁੰਦੀ ਹੈ |ਪੈਦਾਵਾਰ 28-30 ਕੁਇੰਟਲ ਹੁੰਦੀ ਹੈ |ਜੈਵਿਕ ਖੇਤੀ ਦੀਆਂ ਵਿਧੀਆਂ ਉਪਯੋਗ ਕਰਕੇ ਇਸਨੂੰ ਉਗਾਇਆ ਜਾਂਦਾ ਹੈ |ਇਹ ਫਸਲ ਬਹੁਤ ਹੀ ਵਧੀਆ ਝਾੜ ਦਿੰਦੀ ਹੈ ਅਤੇ ਇਸਦਾ ਰੇਟ ਵੀ ਪਰੰਪਰਾਗਤ ਕਿਸਮਾਂ ਤੋਂ ਥੋੜਾ ਜਿਆਦਾ ਹੁੰਦਾ ਹੈ |

ਇਹ ਰੋਗ ਪ੍ਰਤੀਰੋਧੀ ਕਿਸਮ ਹੈ ਜੋ ਸਫੈਦ ਰੰਗ ਦਾ ਚੌਲ ਦਿੰਦੀ ਹੈ |ਬੀਜ ਦਾ ਅਕਾਰ ਮਧਿਅਮ ਹੁੰਦਾ ਹੈ |ਕਟਾਈ ਤੋਂ ਬਾਅਦ ਚੌਲ ਵਿਚ ਸੰਸਾਧਿਤ ਕਰਨ ਤੇ, ਝੋਨੇ ਦੀਆਂ ਹੋਰਨਾਂ ਕਿਸਮਾਂ ਦੀ ਤੁਲਣਾ ਵਿਚ ਹਾਨੀ ਦਾ ਪ੍ਰਤੀਸ਼ਤ ਤੁਲਨਾਤਮਕ ਰੂਪ ਤੋਂ ਵੀ ਘੱਟ ਹੁੰਦਾ ਹੈ |ਜੇਕਰ ਤੁਇਸਨ ਇਸਦਾ ਬੀਜ ਖਰੀਦਣਾ ਚਾਹੁੰਦੇ ਹੋ ਤਾਂ 3000-3500 ਰੁਪਏ ਪ੍ਰਤੀ ਕੁਇੰਟਲ ਦੀ ਦਰ ਨਾਲ ਖਰੀਦਣ ਦੇ ਲਈ ਐਮ.ਕੇ ਸ਼ੰਕਰ ਗੁਰੂ ਮੋਬਾਇਲ 09900658921 ਨਾਲ ਸੰਪਰਕ ਕਰੋ |ਇਸਦੀ ਫਸਲ 2000 ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਵਿਕਦੀ ਹੈ |ਉਹਨਾਂ ਦੀ ਇਹ ਨਵੀਂ ਕਿਸਮ ਆਧੁਨਿਕ ਖੇਤੀਬਾੜੀ ਵਿਚ ਇੱਕ ਬਹਤੁ ਵੱਡੀ ਕ੍ਰਾਂਤੀ ਲਿਆ ਸਕਦੀ ਹੈ ਅਤੇ ਕਿਸਾਨਾਂ ਦੀ ਜਿੰਦਗੀ ਵਿਚ ਖੁਸ਼ੀਆਂ ਭਰ ਸਕਦੀ ਹੈ |

Leave a Reply

Your email address will not be published. Required fields are marked *