Home / ਹੋਰ ਜਾਣਕਾਰੀ / ਇਹ ਹਨ ਦੁਨੀਆਂ ਦੇ 5 ਸਭ ਤੋਂ ਖਤਰਨਾਕ ਜਾਨਵਰ ਜੋ ਸਿਰਫ ਸਾਡੀ ਕਲਪਨਾ ਵਿਚ ਹਨ, ਹਕੀਕਤ ਵਿਚ ਨਹੀਂ

ਇਹ ਹਨ ਦੁਨੀਆਂ ਦੇ 5 ਸਭ ਤੋਂ ਖਤਰਨਾਕ ਜਾਨਵਰ ਜੋ ਸਿਰਫ ਸਾਡੀ ਕਲਪਨਾ ਵਿਚ ਹਨ, ਹਕੀਕਤ ਵਿਚ ਨਹੀਂ

ਅਸੀਂ ਸਭ ਬਚਪਨ ਵਿਚ ਆਪਣੀ ਦਾਦੀ ਜਾਂ ਨਾਨੀ ਤੋਂ ਕਹਾਣੀਆਂ ਸੁਣਨ ਦੀ ਜਿੱਦ ਕਰਦੇ ਹਾਂ, ਫਿਰ ਉਹ ਕੁੱਝ ਸੋਚਦੇ ਹਨ ਅਤੇ ਸਾਨੂੰ ਕੁੱਝ ਅਜਿਹੀਆਂ ਕਹਾਣੀਆਂ ਸੁਣਾ ਦਿੰਦੇ ਹਨ ਜੋ ਸਾਡੇ ਜਹਿਨ ਵਿਚ ਬੈਠ ਜਾਂਦੀਆਂ ਹਨ ਅਤੇ ਬਹੁਤ ਸਾਰੇ ਲੋਕ ਇਹਨਾਂ ਕਹਾਣੀਆਂ ਨੂੰ ਸੱਚ ਮੰਨ ਲੈਂਦੇ ਹਨ ਅਤੇ ਉਹਨਾਂ ਦੇ ਉੱਪਰ ਗੇਮ ਜਾਂ ਪੂਰੀ ਫਿਲਮ ਬਣਾ ਦਿੰਦੇ ਹਨ |ਕਿੱਸੇ ਅਤੇ ਕਹਾਣੀਆਂ ਦੀਆਂ ਗੱਲਾਂ ਹਕੀਕਤ ਵਿਚ ਕਿੰਨੀਆਂ ਸੱਚ ਹੁੰਦੀਆਂ ਹਨ ਇਹ ਤਾਂ ਬਣਾਉਣ ਵਾਲਾ ਹੀ ਜਾਣਦਾ ਹੈ, ਕਿਉਂਕਿ ਹਕੀਕਤ ਵਿਚ ਉਹਨਾਂ ਜਾਨਵਰਾਂ ਦਾ ਕੋਈ ਨਾਮ ਅਤੇ ਨਿਸ਼ਾਨ ਹੀ ਨਹੀਂ ਹੁੰਦਾ |ਇਹਨਾਂ ਕਹਾਣੀਆਂ ਵਿਚ ਹੋਣ ਵਾਲੇ ਕਈ ਅਜਿਹੇ ਜਾਨਵਰਾਂ ਨੂੰ ਸੁਣਨ ਤੋਂ ਬਾਅਦ ਅਸੀਂ ਉਹਨਾਂ ਦੀ ਕਲਪਨਾ ਕਰ ਲੈਂਦੇ ਹਾਂ ਪਰ ਉਹ ਅਸਲ ਵਿਚ ਹਨ ਜਾਂ ਨਹੀਂ, ਇਸ ਗੱਲ ਦੀ ਪੜਤਾਲ ਨਾ ਕਰਦੇ ਹੋਏ ਮੰਨ ਲੈਂਦੇ ਹਾਂ ਕਿ ਕੀਤੇ ਨਾ ਕੀਤੇ ਅਤੇ ਕਦੇ ਨਾ ਕਦੇ ਤਾਂ ਇਹ ਪਾਏ ਹੀ ਜਾਣਦੇ ਹੋਣਗੇ |ਦੁਨੀਆਂ ਦੇ 5 ਖਤਰਨਾਕ ਜਾਨਵਰ ਜੋ ਸਿਰਫ ਸਾਡੀ ਕਲਪਨਾ ਵਿਚ ਹਨ, ਸੁਣਨ ਵਿਚ ਬਿਲਕੁਲ ਅਸਲ ਲੱਗਣ ਵਾਲੇ ਇਹ ਜਾਨਵਰ ਅਸਲ ਵਿਚ ਕਦੇ ਸੀ ਜਾਂ ਨਹੀਂ |

1. ਯੂਨੀਕਾੱਰਨ – ਟੀਵੀ ਤੇ ਆਉਣ ਵਾਲੇ ਕਾਰਟੂਨ ਜਾਂ ਅਸੀਂ ਕਦੇ ਕਿਸੇ ਕਾੱਮਿਕ ਜਾਂ ਕਿਸੇ ਕਹਾਣੀ ਵਿਚ ਯੂਨੀਕਾੱਰਨ ਦੇ ਬਾਰੇ ਸੁਣਿਆਂ ਅਤੇ ਪੜ੍ਹਿਆ ਹੈ |ਇਹ ਬੱਚਿਆਂ ਦੇ ਪਸੰਦੀਦਾ ਜਾਨਵਰਾਂ ਵਿਚੋਂ ਇੱਕ ਹੈ |ਇਹ ਸ਼ਾਂਤ ਅਤੇ ਖੁਸ਼ਮਿਜਾਜ ਹੁੰਦੇ ਹਨ ਅਤੇ ਇਹਨਾਂ ਦੇ ਸਿਰਫ ਇੱਕ ਹੀ ਸਿੰਘ ਹੁੰਦਾ ਹੈ |ਇੰਨਾਂ ਸੁਣਨ ਤੋਂ ਬਾਅਦ ਅਸੀਂ ਇਸਦੀ ਕਲਪਨਾ ਬਣਾਉਣ ਲੱਗਦੇ ਹਾਂ ਪਰ ਅਸਲ ਵਿਚ ਅਜਿਹਾ ਕਿ ਜਾਨਵਰ ਹੈ ਹੀ ਨਹੀਂ, ਇਸਦੀ ਮੌਜੂਦਗੀ ਸਿਰਫ ਇੱਕ ਭਰਮ ਹੈ ਪਰ ਇਸਨੂੰ ਕਦੇ-ਕਦੇ ਫਿਲਮਾਂ ਵਿਚ ਵੀ ਦਿਖਾਇਆ ਜਾਂਦਾ ਹੈ ਉਹ ਅਨਿਮੇਟੇਡ ਹੁੰਦਾ ਹੈ |2. ਡ੍ਰੈਗਨ – ਅਸੀਂ ਕਈ ਚਾਈਨਿਜ ਫਿਲਮਾਂ ਵਿਚ ਡ੍ਰੈਗਨ ਨੂੰ ਦੇਖਿਆ ਹੈ, ਇਸਨੂੰ ਦੇਖਣ ਤੋਂ ਬਾਅਦ ਅਸੀਂ ਸੋਚਦੇ ਹਾਂ ਕਿ ਇਹ ਚੀਨ ਵਿਚ ਅੱਜ ਤੋਂ ਹਜਾਰਾਂ ਸਾਲ ਪਹਿਲਾਂ ਪਾਇਆ ਜਾਂਦਾ ਸੀ ਜੋ ਲੋਕਾਂ ਨੂੰ ਖਾਂਦਾ ਸੀ |ਪਰ ਅਸਲ ਵਿਚ ਇਹ ਗੇਮਸ ਆੱਫ਼ ਥ੍ਰੋਨ ਅਤੇ ਹੈਰੀ ਪੋਟਰ ਜਿਹੀਆਂ ਹਾੱਲੀਵੁੱਡ ਫਿਲਮਾਂ ਦੀ ਉਪਜ ਹੈ ਜਿਸਨੇ ਸਾਡੇ ਵਿਸ਼ਵਾਸ਼ ਨੂੰ ਹੋਰ ਮਜਬੂਤ ਬਣਾਇਆ ਹੈ |ਪਰ ਸੱਚ ਇਹ ਹੈ ਕਿ ਡ੍ਰੈਗਨ ਕਦੇ ਸੀ ਹੀ ਨਹੀਂ, ਇਹ ਸਿਰਫ ਇੱਕ ਕਲਾਕਾਰ ਦੀ ਕਲਪਨਾ ਹੈ ਜਿਸਨੂੰ ਚਿਤਰ, ਵੀਡੀਓ ਕਲਿੱਪ ਅਤੇ ਐਨੀਮੇਸ਼ਨ ਦਾ ਰੂਪ ਦੇ ਦਿੱਤਾ ਗਿਆ ਹੈ |

3. ਐਸਪੀਡੋਕਲਾੱਨ – ਇਹ ਇੱਕ ਅਜਿਹਾ ਵਿਸ਼ਾਲ ਕੱਛੂਕੁਮਾ ਹੈ ਜੋ ਇੱਕ ਜਾਨਵਰ ਦੀ ਤਰਾਂ ਵੱਡਾ ਹੁੰਦਾ ਹੈ |ਰਪ ਤੁਹਾਨੂੰ ਦੱਸ ਦਿੰਦੇ ਹਾਂ ਕਿ ਇਹ ਇੱਕ ਸੋਚ ਹੈ ਜਿਸਨੂੰ ਕਿਸੇ ਨਾ ਕਿਸੇ ਐਨੀਮੇਟੇਡ ਸੀਨ ਦੇ ਲਈ ਉਤਾਰਿਆ ਗਿਆ ਸੀ ਅਤੇ ਇਹ ਲੋਕਾਂ ਦੀ ਕਲਪਨਾ ਵਿਚ ਵੱਸ ਗਿਆ |ਇਹ ਸੱਚ ਹੈ ਕਿ ਕੱਛੂਕੁਮਾ ਬਹੁਤ ਵੱਡਾ ਹੁੰਦਾ ਹੈ ਪਰ ਇੰਨਾਂ ਵੀ ਵੱਡਾ ਨਹੀਂ ਹੁੰਦਾ ਕਿ ਉਹ ਇੱਕ ਪਹਾੜ ਦੀ ਤਰਾਂ ਲੱਗੇ |4. ਜੈਕਾਲੋਪ – ਨਾੱਰਥ ਅਮਰੀਕਾ ਦੀ ਲੋਕਪ੍ਰਿਅ ਕਹਾਣੀਆਂ ਵਿਚ ਇੱਕ ਅਜਿਹਾ ਖਰਗੋਸ਼ ਪਾਇਆ ਜਾਂਦਾ ਸੀ ਜਿਸਦੇ ਸਿੰਗ ਹੁੰਦੇ ਹਨ |ਅੱਜ ਵੀ ਉੱਥੋਂ ਦੇ ਬੱਚੇ ਇਸ ਗੱਲ ਨੂੰ ਸੱਚ ਮੰਨਦੇ ਹਨ ਪਰ ਇਹ ਜਾਨਵਰ ਵੀ ਇੱਕ ਕਲਪਨਾ ਹੈ ਹੋਰ ਕੁੱਝ ਨਹੀਂ |ਲੋਕ ਆਪਣੇ ਘਰਾਂ ਵਿਚ ਅਜਿਹੇ ਖਰਗੋਸ਼ ਦਾ ਖਿਡਾਉਣਾ ਬਣਾ ਕੇ ਟੰਗਦੇ ਹਨ, ਜੋ ਇੱਕ ਚੰਗਾ ਸ਼ੋਅ ਪੀਸ ਹੈ ਪਰ ਉਹ ਅਸਲ ਜ਼ਿੰਦਗੀ ਵਿਚ ਨਹੀਂ ਹੈ |ਇਹ ਜਰੂਰ ਹੈ ਕਿ ਕਿਸੇ-ਕਿਸੇ ਫਿਲਮ ਵਿਚ ਇਸਦਾ ਸੀਨ ਦਿਖਾਇਆ ਜਾਂਦਾ ਹੈ |5. ਬਿਗਫੂਟ – ਬਿਗਫੂਟ ਦੀ ਲੁੱਕ ਚਿੰਪੈਂਜੀ ਜਿਹਾ ਹੈ ਪਰ ਅੱਜ ਤੱਕ ਇਸਦੇ ਕੋਈ ਨਿਸ਼ਾਨ ਕਿਸੇ ਵੀ ਜੰਗਲ ਵਿਚ ਨਹੀਂ ਪਾਏ ਗਏ, ਇਸਨੂੰ ਬਹੁਤ ਸਾਰੇ ਲੋਕ ਸੱਚ ਮੰਨਦੇ ਹਨ ਅਤੇ ਇਸਦੇ ਪੈਰਾਂ ਦੀਆਂ ਧੁੰਦਲੀਆਂ ਤਸਵੀਰਾਂ ਦੀ ਸਾਹਮਣੇ ਆਈਆਂ ਸੀ ਪਰ ਟੈਸਟਿੰਗ ਅਤੇ ਰਿਸਰਚ ਤੋਂ ਬਾਅਦ ਪਤਾ ਚੱਲਿਆ ਕਿ ਇਹ ਸਭ ਕੁੱਝ ਫ਼ਕ ਹੈ |ਇਸ ਜਾਨਵਰ ਦਾ ਕਦੇ ਕੋਈ ਨਿਸ਼ਾਨ ਰਿਹਾ ਹੀ ਨਹੀਂ |

Leave a Reply

Your email address will not be published. Required fields are marked *