Home / ਨਵੇਂ ਜੁਗਾੜ / ਇਹ ਕਿਸਾਨ ਬਿਨਾਂ ਪਾਣੀ ਤੋਂ ਇਸ ਤਰੀਕੇ ਨਾਲ ਖੇਤੀ ਕਰਕੇ ਲੈ ਰਿਹਾ ਹੈ ਵਧੇਰੇ ਉਤਪਾਦਨ

ਇਹ ਕਿਸਾਨ ਬਿਨਾਂ ਪਾਣੀ ਤੋਂ ਇਸ ਤਰੀਕੇ ਨਾਲ ਖੇਤੀ ਕਰਕੇ ਲੈ ਰਿਹਾ ਹੈ ਵਧੇਰੇ ਉਤਪਾਦਨ

ਖੇਤੀ ਵਿਚ ਲਾਗਤ ਲਗਾਤਾਰ ਵਧਦੀ ਜਾ ਰਹੀ ਹੈ, ਇਸ ਲਈ ਹੋਸ਼ੰਗਬਾਅਦ ਦੇ ਕਿਸਾਨ ਰਾਜੂ ਟਾਈਟਸ ਨੇ ਬਿਨਾਂ ਰਸਾਇਣਕ ਖਾਦ ਦੇ ਖੇਤੀ ਕਰਨ ਦੀ ਤਕਨੀਕ ਵਿਕਸਿਤ ਕਰਕੇ ਖੇਤੀ ਨੂੰ ਲਾਭ ਦਾ ਧੰਦਾ ਬਣਾਉਣ ਦੇ ਵੱਲ ਕਦਮ ਵਧਾਇਆ ਹੈ |ਟਾਈਟਸ ਨੇ ਇਸਨੂੰ ਜੰਗਲੀ ਖੇਤੀ ਦਾ ਨਾਮ ਦਿੱਤਾ ਹੈ |ਉਹ ਦੱਸਦਾ ਹੈ ਕਿ ਜੰਗਲੀ ਖੇਤੀ ਬਹੁਤ ਆਸਾਨ ਹੁੰਦੀ ਹੈ |ਇਸ ਵਿਚ ਖੇਤੀ ਦੀ ਗੁਡਾਈ ਦੀ ਜਰੂਰਤ ਨਹੀਂ ਹੁੰਦੀ |ਰਾਜੂ 12 ਏਕੜ ਜਮੀਨ ਵਿਚ 30 ਸਾਲ ਤੋਂ ਜੰਗਲੀ ਖੇਤੀ ਕਰ ਰਿਹਾ ਹੈ |ਰਾਜੂ ਨੇ ਦੱਸਿਆ, ਉਹ ਸਿਕਓਰਟੀ ਪੇਪਰ ਮਿਲ ਵਿਚ ਨੌਕਰੀ ਕਰਦਾ ਸੀ |ਜਾਪਾਨੀ ਖੇਤੀਬਾੜੀ ਵਿਗਿਆਨਿਕ ਫੁਕੁਓਕਾਜੀ ਦੀ ਕਿਤਾਬ ਵਿਚ ਬਿਨਾਂ ਸਿੰਚਾਈ-ਗੁਡਾਈ ਦੇ ਖੇਤੀ ਦਾ ਜਿਕਰ ਸੀ, ਇਸ ਤੋਂ ਬਾਅਦ ਉਸਨੇ ਜੰਗਲੀ ਖੇਤੀ ਸ਼ੁਰੂ ਕਰ ਦਿੱਤੀ |ਰਾਜੂ ਦੇ ਅਨੁਸਾਰ ਉਸਦੇ ਕੋਲ ਸਥਾਨਕ ਅਤੇ ਹੋਰਾਂ ਰਾਜਾਂ ਦੇ ਕਿਸਾਨ ਇਸ ਖੇਤੀ ਦੇ ਗੁਣ ਲੈਣ ਦੇ ਲਈ ਸੰਪਰਕ ਕਰਦੇ ਹਨ |ਫਿਲਹਾਲ ਪੰਜਾਬ ਅਤੇ ਆਂਧਰਾਪ੍ਰਦੇਸ਼ ਦੇ ਦੋ ਕਿਸਾਨ ਵੱਡੇ ਸਤਰ ਦੇ ਇਸ ਖੇਤੀ ਨੂੰ ਕਰ ਰਹੇ ਹਨ |ਇਹਨਾਂ ਨੇ ਵੀ ਰਾਜੂ ਟਾਈਟਸ ਤੋਂ ਹੀ ਸਿਖਲਾਈ ਲਈ ਹੈ |

ਜੰਗਲੀ ਖੇਤੀ ਦੇ ਫਾਇਦੇ – ਇਸ ਪ੍ਰਕਾਰ ਦੀ ਖੇਤੀ ਵਿਚ ਲਾਗਤ ਨਾ ਦੇ ਬਰਾਬਰ ਹੁੰਦੀ ਹੈ, ਕਿਉਂਕਿ ਗੁਡਾਈ ਅਤੇ ਰਸਾਇਣਕ ਖਾਦ ਦਾ ਉਪਯੋਗ ਨਹੀਂ ਹੁੰਦਾ, ਖਪਤਵਾਰ ਨੂੰ ਨਸ਼ਟ ਕਰਨ ਦੀ ਜਰੂਰਤ ਨਹੀਂ ਹੁੰਦੀ, ਪਰੰਪਰਾਗਤ ਖੇਤੀ ਤੋਂ ਘੱਟ ਪਾਣੀ ਦੀ ਜਰੂਰਤ ਹੁੰਦੀ ਹੈ, ਉਪਜ ਜੈਵਿਕ ਹੋਣ ਨਾਲ ਉਪਜ ਦੇ ਰੇਟ ਵੀ ਚੰਗੇ ਮਿਲਦੇ ਹਨ, ਫਲਦਾਰ ਪੌਦਿਆਂ ਦੇ ਨਾਲ ਇਹ ਖੇਤੀ ਆਸਾਨੀ ਨਾਲ ਕੀਤੀ ਜਾ ਸਕਦੀ ਹੈ |72 ਸਾਲਾ ਰਾਜੂ ਜੰਗਲੀ ਖੇਤੀ ਵਿਚ ਸੀਡ ਬਾਲ ਦਾ ਉਪਯੋਗ ਕਰਦੇ ਹਨ |ਸੀਡ ਬਾਲ ਬਣਾਉਣ ਦੇ ਲਈ ਚੀਕਣੀ ਮਿੱਟੀ ਲੈਂਦੇ ਹਨ, ਜੋ ਤਾਲਾਬ ਜਾਂ ਨਦੀ ਦੇ ਕਨਾਰਿਆਂ ਤੋਂ ਆਸਾਨੀ ਨਾਲ ਮਿਲ ਜਾਂਦੀ ਹੈ |ਇਹ ਬੀਜ ਦੇ ਲਈ ਖਾਦ ਦਾ ਕੰਮ ਕਰਦੀ ਹੈ |ਇਸਨੂੰ ਬਰੀਕ ਕਰਕੇ ਪਾਊਡਰ ਦੇ ਰੂਪ ਵਿਚ ਪੀਸ ਕੇ ਬੀਜ ਤੇ ਲਪੇਟਿਆ ਜਾਂਦਾ ਹੈ |

ਇਸ ਦੌਰਾਨ ਬੀਜ ਤੇ ਮਸ਼ੀਨ ਨਾਲ ਪਾਣੀ ਦਾ ਛਿੜਕਾਅ ਕਰਦੇ ਹੋਏ ਮਿਲਾ ਲਵੋ, ਜਿਸ ਨਾਲ ਬੀਜ ਦੇ ਉੱਪਰ ਮਿੱਟੀ ਦੀ ਪਰਤ ਚੜ੍ਹ ਜਾਂਦੀ ਹੈ, ਫਿਰ ਇਸਨੂੰ ਬਾਰਿਸ਼ ਦੀ ਸ਼ੁਰੂਆਤ ਵਿਚ ਇੱਕ ਪਾਣੀ ਡਿੱਗਣ ਤੇ ਜਿਵੇਂ ਹੀ ਖੇਤ ਵਿਚ ਹਰਿਆਲੀ ਆ ਜਾਵੇ ਇਹਨਾਂ ਸੀਡ ਬਾਲ ਨੂੰ ਖੇਤ ਵਿਚ ਸੁੱਟ ਦਿੱਤਾ ਜਾਂਦਾ ਹੈ |ਇਸ ਦੌਰਾਨ ਖੇਤੀ ਵਿਚ ਗੁਡਾਈ ਨਹੀਂ ਕਰਨੀ ਚਾਹੀਦੀ ਕਿਉਂਕਿ ਚੀਕਣੀ ਮਿੱਟੀ ਉਪਜਾਊ ਹੁੰਦੀ ਹੈ, ਇਸ ਲਈ ਖਾਦ ਦੀ ਵੀ ਜਰੂਰਤ ਨਹੀਂ ਹੁੰਦੀ |ਇਹ ਸੀਡ ਬਾਲ ਹੀ ਫਿਰ ਪੌਦਿਆਂ ਦਾ ਰੂਪ ਲੈ ਲੈਂਦੀ ਹੈ |ਟਾਈਟਸ ਸ਼ੋਸ਼ਲ ਮੀਡੀਆ ਤੇ ਵੀ ਐਕਟਿਵ ਰਹਿੰਦੇ ਹਨ |ਉਹਨਾਂ ਨੇ youtube ਤੇ ਰਾਜੂ ਟਾਈਟਸ ਨਾਮ ਨਾਲ ਚੈਨਲ, ਆਪਣੀ ਵੈੱਬਸਾਈਟ ਅਤੇ ਫੇਸਬੁੱਕ ਖਾਤਾ ਵੀ ਬਣਾਇਆ ਹੈ |ਜਿਸ ਵਿਚ ਉਹ ਕਿਸਾਨਾਂ ਨੂੰ ਖੇਤੀ ਨਾਲ ਜੁੜੀਆਂ ਜਾਣਕਾਰੀਆਂ ਦਿੰਦੇ ਰਹਿੰਦੇ ਹਨ ਅਤੇ ਕਿਸਾਨ ਉਹਨਾਂ ਦੇ ਆਰਟੀਕਲ ਨੂੰ ਬਹੁਤ ਪਿਆਰ ਦਿੰਦੇ ਹਨ ਅਤੇ ਉਹਨਾਂ ਦਾ ਇਸਤੇਮਾਲ ਕਰਕੇ ਆਪਣੀਆਂ ਫਸਲਾਂ ਤੋਂ ਵਧੇਰੇ ਉਤਪਾਦਨ ਪ੍ਰਾਪਤ ਕਰਦੇ ਹਨ |

Leave a Reply

Your email address will not be published. Required fields are marked *